FacebookTwitterg+Mail

B'DAY SPL : 'ਆਸ਼ਿਕ ਬਨਾਇਆ ਆਪਨੇ' ਨਾਲ ਹਿਮੇਸ਼ ਰੇਸ਼ਮੀਆ ਆਏ ਸਨ ਲਾਈਮਲਾਈਟ 'ਚ

himesh reshammiya
23 July, 2018 01:30:14 PM

ਮੁੰਬਈ (ਬਿਊਰੋ)— ਐਕਟਰ ਅਤੇ ਸਿੰਗਰ ਹਿਮੇਸ਼ ਰੇਸ਼ਮੀਆ ਦਾ ਜਨਮ 23 ਜੁਲਾਈ 1973 ਨੂੰ ਹੋਇਆ। ਉਨ੍ਹਾਂ ਨੂੰ ਬਾਲੀਵੁੱਡ ਵਿਚ ਇਕ ਮਿਊਜ਼ਿਕ ਡਾਇਰੈਕਟਰ, ਸਿੰਗਰ ਅਤੇ ਐਕਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਫਿਲਮ 'ਆਸ਼ਿਕ ਬਨਾਇਆ ਆਪਨੇ'' ਉਸ ਦੌਰ 'ਚ ਕਾਫੀ ਹਿੱਟ ਹੋਇਆ ਸੀ। ਇਸ ਦੇ ਨਾਲ ਹੀ ਹਿਮੇਸ਼ ਹਿੰਦੀ ਸਿਨੇਮਾ ਦੇ ਪਹਿਲੇ ਅਜਿਹੇ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਹਨ ਜਿਨ੍ਹਾਂ ਨੂੰ ਆਪਣੇ ਪਹਿਲੇ ਡੈਬਿਊ ਗੀਤ ਲਈ ਫਿਲਮਫੇਅਰ ਬੈਸਟ ਡੈਬਿਊ ਸਿੰਗਰ ਦਾ ਐਵਾਰਡ ਮਿਲਿਆ ਸੀ।
Image result for himesh reshammiya
ਤੁਹਾਨੂੰ ਜਾਨ ਕੇ ਹੈਰਾਨੀ ਹੋਵੇਗੀ ਕਿ 'ਆਸ਼ਿਕ ਬਣਾਇਆ ਆਪਨੇ'', 'ਝਲਕ ਦਿਖਲਾ ਜਾ' ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਹਿਮੇਸ਼ ਦਰਅਸਲ ਸਿੰਗਰ ਅਤੇ ਮਿਊਜ਼ਿਕ ਕਮਪੋਜਰ ਨਹੀਂ ਬਣਨਾ ਚਾਹੁੰਦੇ ਸਨ ਪਰ ਪਿਤਾ ਦੀ ਇੱਛਾ ਨੂੰ ਪੂਰੀ ਕਰਨ ਲਈ ਉਨ੍ਹਾਂ ਨੇ ਸੰਗੀਤ ਨੂੰ ਆਪਣਾ ਕਰੀਅਰ ਬਣਾਇਆ।

ਹਿਮੇਸ਼ ਦਾ ਪਹਿਲਾਂ ਐਲਬਮ 'ਆਪ ਕਾ ਸਰੂਰ' ਅੱਜ ਵੀ ਇੰਡੀਅਨ ਮਿਊਜ਼ਿਕ ਇੰਡਸਟ੍ਰੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਖਰੀਦਿਆ ਜਾਣ ਵਾਲਾ ਐੱਲਬਮ ਹੈ। ਹਿਮੇਸ਼ ਰੇਸ਼ਮੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਦੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ'' ਨਾਲ ਕੀਤੀ ਸੀ। ਹੁਣ ਤੱਕ ਹਿਮੇਸ਼ ਰੇਸ਼ਮੀਆ ਨੇ 700 ਗੀਤ ਗਾਏ ਅਤੇ 120 ਫਿਲਮਾਂ ਦੇ ਗੀਤਾਂ ਨੂੰ ਕੰਪੋਜ਼ ਕੀਤਾ ਹੈ।
Image result for himesh reshammiya soniya
ਇਸੇ ਸਾਲ ਹਿਮੇਸ਼ ਰੇਸ਼ਮੀਆ ਨੇ ਆਪਣੀ ਗਰਲਫਰੈਂਡ ਸੋਨੀਆ ਨਾਲ ਵਿਆਹ ਕਰਵਾਇਆ ਸੀ। ਹਿਮੇਸ਼ ਅਤੇ ਸੋਨੀਆ ਪਿੱਛਲੇ 10 ਸਾਲਾਂ ਤੋਂ ਰਿਲੇਸ਼ਨ 'ਚ ਸਨ। ਉਨ੍ਹਾਂ ਨੇ 22 ਸਾਲ ਬਾਅਦ ਆਪਣੀ ਪਤਨੀ ਕੋਮਲ ਨੂੰ ਤਲਾਕ ਦਿੱਤਾ।ਹਿਮੇਸ਼ ਦੀ ਪਤਨੀ ਸੋਨੀਆ ਖੁਦ ਵੀ ਅਦਾਕਾਰਾ ਹੈ। ਉਹ 'ਸਤੀ', 'ਰਿਮਿਕਸ', 'ਯਸ ਬੌਸ' ਅਤੇ 'ਕੈਸਾ ਯੇ ਪਿਆਰ ਹੈ' ਵਰਗੇ ਨਾਟਕਾਂ 'ਚ ਨਜ਼ਰ ਆ ਚੁੱਕੀ ਹੈ।


Tags: Himesh ReshammiyaHappy BirthdayAashiq Banaya AapneJhalak Dikhla JaSonia KapurKomal Reshammiya

Edited By

Manju

Manju is News Editor at Jagbani.