ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਹਿਮੇਸ਼ ਰੇਸ਼ਮੀਆ ਦਾ ਅੱਜ 44ਵਾਂ ਜਨਮਦਿਨ ਹੈ। ਹਿਮੇਸ਼ ਦੇ ਲੁੱਕਸ ਅਤੇ ਸਟਾਈਲ ਅਕਸਰ ਚਰਚਾ 'ਚ ਰਹਿੰਦਾ ਹੈ। ਹਿਮੇਸ਼ ਰੇਸ਼ਮੀਆ ਨੇ ਫਿਲਮ 'ਹੀਰੀਏ' ਲਈ ਆਪਣਾ ਭਾਰ ਕਾਫੀ ਘਟਾਇਆ ਸੀ, ਜਿਸ ਤੋਂ ਬਾਅਦ ਉਸ ਦੇ ਸਟਾਈਲ 'ਚ ਹੋਰ ਵੀ ਬਦਲਾਅ ਆ ਗਿਆ।
ਜੇਕਰ ਤੁਸੀਂ ਹਿਮੇਸ਼ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖੋਗੇ ਤਾਂ ਤੁਸੀਂ ਆਖੋਗੇ ਕਿ ਇਹ ਹਿਮੇਸ਼ ਹੀ ਹੈ। ਇੰਡਸਟਰੀ 'ਚ ਕਿਊਟ ਚਬੀ ਬੁਆਏ ਦੀ ਲੁੱਕ 'ਚ ਐਂਟਰੀ ਕਰਨ ਵਾਲੇ ਇਸ ਕਲਾਕਾਰ ਦੀ ਇੰਡਸਟਰੀ 'ਚ ਸ਼ੁਰੂਆਤ ਕਾਫੀ ਸਿੰਪਲ ਲੁੱਕ 'ਚ ਹੋਈ ਸੀ।
ਉਹ ਜਿਵੇਂ-ਜਿਵੇਂ ਕਾਮਯਾਬੀ ਦੀਆਂ ਪੌੜੀਆਂ ਚੜਦਾ ਗਿਆ, ਉਂਝ ਹੀ ਉਸ ਦੇ ਅੰਦਾਜ਼ 'ਚ ਬਦਲਾਅ ਆਉਣ ਲੱਗਾ। ਸਿੰਪਲ ਬੁਆਏ ਤੋਂ ਕਦੋਂ ਉਹ ਰਾਕਸਟਾਰ ਬਣ ਗਿਆ ਪਤਾ ਨਹੀਂ ਲੱਗਾ।
ਹਿਮੇਸ਼ ਨੇ ਸਾਲ 2014 'ਚ ਆਪਣੇ ਲੁੱਕਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਸਾਲ ਰਿਲੀਜ਼ ਹੋਈ ਉਸ ਦੀ ਫਿਲਮ '' ਲਈ ਜਦੋਂ ਉਸ ਨੇ 20 ਕਿਲੋ ਭਾਰ ਘੱਟ ਕਰ ਲਿਆ ਸੀ।
ਹਾਲਾਂਕਿ ਹਿਮੇਸ਼ ਦੇ ਲੀਨ ਲੁੱਕ ਅਤੇ 6 ਪੈਕ ਐਬਸ ਵਾਲੀ ਬਾਡੀ ਨੂੰ ਦਰਸ਼ਕਾਂ ਨੇ ਖਾਸ ਪਸੰਦ ਨਹੀਂ ਕੀਤਾ ਪਰ ਉਸ ਨੂੰ ਇਸ ਲੁੱਕ 'ਚ ਦੇਖਣਾ ਹੈਰਾਨੀਜਨਕ ਸੀ।
ਫਿਲਮਾਂ 'ਚ ਲੀਨ ਲੁੱਕ ਦੇ ਅੰਦਾਜ਼ 'ਚ ਭਾਵੇਂ ਹਿਮੇਸ਼ ਕ੍ਰਿਟਿਕਸ ਨੂੰ ਰਿਝਾ ਨਹੀਂ ਪਾਏ ਪਰ ਉਸ ਦੀਆਂ ਅਸਫਲ ਫਿਲਮਾਂ ਨੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਦਰਜ ਕਰਵਾਈ ਹੈ।