FacebookTwitterg+Mail

ਹਿਮੇਸ਼ ਰੇਸ਼ਮੀਆ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਕਰਵਾਇਆ ਵਿਆਹ

himesh reshammiya married to sonia kapoor
11 May, 2018 04:06:18 PM

ਮੁੰਬਈ (ਬਿਊਰੋ)— ਇਸ ਸਮੇਂ ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। 8 ਮਈ ਨੂੰ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ ਹੋਇਆ, 10 ਮਈ ਨੂੰ ਨੇਹਾ ਧੂਪੀਆ ਨੇ ਆਪਣੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਚੋਰੀ-ਛਿਪੇ ਵਿਆਹ ਕਰਵਾਇਆ ਤੇ ਹੁਣ ਹਿਮੇਸ਼ ਰੇਸ਼ਮੀਆ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਹਿਮੇਸ਼ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਵਿਆਹ ਕਰਵਾ ਲਿਆ ਹੈ ਤੇ ਅੱਜ ਉਹ ਮੁੰਬਈ 'ਚ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਰਿਸੈਪਸ਼ਨ ਪਾਰਟੀ ਦੇਣ ਵਾਲੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਹਿਮੇਸ਼ ਰੇਸ਼ਮੀਆ ਦਾ ਇਹ ਦੂਜਾ ਵਿਆਹ ਹੈ। ਹਿਮੇਸ਼ ਦਾ ਪਹਿਲਾ ਵਿਆਹ 1995 'ਚ ਕੋਮਲ ਨਾਲ ਹੋਇਆ ਸੀ ਤੇ ਦੋਵੇਂ ਪਿਛਲੇ ਸਾਲ ਅਲੱਗ ਹੋ ਗਏ। ਦੋਵਾਂ ਦਾ ਤਲਾਕ ਆਪਸੀ ਸਹਿਮਤੀ ਨਾਲ ਹੋਇਆ ਸੀ।

ਕੌਣ ਹੈ ਸੋਨੀਆ ਕਪੂਰ?
ਸੋਨੀਆ ਕਪੂਰ ਇਕ ਟੀ. ਵੀ. ਅਭਿਨੇਤਰੀ ਹੈ। ਉਹ 'ਕੁਸੁਮ', 'ਕਭੀ ਹਾਂ ਕਭੀ ਨਾ', 'ਪਰਿਵਾਰ', 'ਕੈਸਾ ਪਿਆਰ ਹੈ ਯੇ', 'ਨੀਲੀ ਆਂਖੇਂ', 'ਜੈ ਹਨੂੰਮਾਨ' ਤੇ 'ਯੈੱਸ ਬੌਸ' ਵਰਗੇ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੋਨੀਆ ਨੂੰ 'ਆਫਿਸਰ', 'ਫਰੇਬ', 'ਕਾਰਬਨ' ਵਰਗੀਆਂ ਫਿਲਮਾਂ 'ਚ ਵੀ ਦੇਖਿਆ ਗਿਆ ਸੀ।
Punjabi Bollywood Tadka


Tags: Himesh Reshammiya Sonia Kapoor Marriage Neha Dhupia Sonam Kapoor

Edited By

Rahul Singh

Rahul Singh is News Editor at Jagbani.