FacebookTwitterg+Mail

ਲਤਾ ਮੰਗੇਸ਼ਕਰ ਵਲੋਂ ਰਾਨੂ ਨੂੰ ਦਿੱਤੀ ਨਸੀਹਤ 'ਤੇ ਹਿਮੇਸ਼ ਰੇਸ਼ਮੀਆ ਦਾ ਜਵਾਬ

himesh reshammiya on lata mangeshkar  s statement for ranu mondal
13 September, 2019 08:58:17 AM

ਨਵੀਂ ਦਿੱਲੀ (ਬਿਊਰੋ) : ਰੇਲਵੇ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦਾ ਗੀਤ 'ਇਕ ਪਿਆਰ ਕਾ ਨਗਮਾ ਹੈ' ਗਾ ਕੇ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਗਾਇਕਾ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਉਨ੍ਹਾਂ ਦਾ ਪਹਿਲਾ ਗੀਤ 'ਤੇਰੀ ਮੇਰੀ ਕਹਾਣੀ' ਰਿਲੀਜ਼ ਹੋ ਚੁੱਕਾ ਹੈ। ਹਿਮੇਸ਼ ਰੇਸ਼ਮੀਆ ਨੇ ਰਾਨੂ ਮੰਡਲ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਕੋਲੋਂ ਇਕ ਗੀਤ ਗਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਵੀ ਕਰ ਦਿੱਤਾ ਹੈ। ਰਾਨੂ ਮੰਡਲ ਦੇ ਮਸ਼ਹੂਰ ਹੋਣ ਤੋਂ ਬਾਅਦ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਉਨ੍ਹਾਂ ਦੀ ਆਵਾਜ਼ 'ਤੇ ਆਪਣੀ ਰਾਏ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ, ''ਮੈਨੂੰ ਲੱਗਦਾ ਹੈ ਕਿ ਕਿਸੇ ਦੀ ਨਕਲ ਕਰਕੇ ਤੁਸੀਂ ਜ਼ਿਆਦਾ ਦੇਰ ਤੱਕ ਸਫਲ ਨਹੀਂ ਹੋ ਸਕਦੇ। ਕਿਸ਼ੋਰ ਦਾ, ਮੁਹੰਮਦ ਰਫ਼ੀ, ਆਸ਼ਾ ਭੋਂਸਲੇ ਤੇ ਮੁਕੇਸ਼ ਦੇ ਗਾਣਿਆਂ ਨਾਲ, ਕਿਸੇ ਨੂੰ ਕੁਝ ਦਿਨਾਂ ਲਈ ਧਿਆਨ ਮਿਲ ਜਾਏਗਾ ਪਰ ਇਹ ਬਹੁਤੀ ਦੇਰ ਨਹੀਂ ਚਲਦਾ।''


ਦੱਸ ਦੀਏ ਕਿ ਇਸ 'ਤੇ ਹੁਣ ਹਿਮੇਸ਼ ਰੇਸ਼ਮੀਆ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, 'ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਹਾਨ ਗਾਇਕਾ (ਲਤਾ ਮੰਗੇਸ਼ਕਰ) ਨੇ ਕਿਸ ਸੰਦਰਭ 'ਚ ਇਹ ਕਿਹਾ। ਕਲਾਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਜਾਂ ਕਿਸੇ ਤੋਂ ਪ੍ਰੇਰਣਾ ਲਵੇ।' ਹਿਮੇਸ਼ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਲਤਾ ਜੀ ਨੇ ਕਿਸ ਮਤਲਬ ਨਾਲ ਇਹ ਬਿਆਨ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਦੂਜੇ ਗਾਇਕਾਂ ਦੀ ਨਕਲ ਸ਼ੁਰੂ ਕਰਦੇ ਹੋ ਤਾਂ ਇਹ ਕੰਮ ਨਹੀਂ ਕਰੇਗਾ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਹੋਰ ਤੋਂ ਪ੍ਰੇਰਨਾ ਲੈਣਾ ਵੀ ਬੇਹੱਦ ਜ਼ਰੂਰੀ ਹੈ।''


Tags: Himesh ReshammiyaLata MangeshkarStatementRanu MondalInspiration is Important

Edited By

Sunita

Sunita is News Editor at Jagbani.