FacebookTwitterg+Mail

ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਔਰਤ ਨਾਲ ਹਿਮੇਸ਼ ਰੇਸ਼ਮੀਆ ਨੇ ਕੀਤਾ ਗੀਤ ਰਿਕਾਰਡ

himesh reshammiya ranu mondal video viral
23 August, 2019 12:35:53 PM

ਮੁੰਬਈ(ਬਿਊਰੋ)— ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਲਤਾ ਮੰਗੇਸ਼ਕ ਦਾ ਗੀਤ ਗਾ ਕੇ ਰਾਤੋਂ-ਰਾਤ ਸੁਪਰਸਟਾਰ ਸਿੰਗਰ ਬਨਣ ਵਾਲੀ ਰਾਨੂ ਮੰਡਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹੁਣ ਉਹ ਬੱਚਿਆਂ ਦੇ ਸਿੰਗਿੰਗ ਰਿਐਲਿਟੀ ਸ਼ੋਅ 'ਸੁਪਰਸਟਾਰ ਸਿੰਗਰ' ਦੇ ਆਉਣ ਵਾਲੇ ਵੀਕੈਂਡ ਐਪੀਸੋਡ 'ਚ ਸੈੱਟ 'ਤੇ ਨਜ਼ਰ ਆਵੇਗੀ। ਇੰਨਾ ਹੀ ਨਹੀਂ ਬਾਲੀਵੁੱਡ 'ਚ ਵੀ ਡੈਬਿਊ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਅਗਲੀ ਫਿਲਮ 'ਚ ਗਾਉਣ ਦਾ ਪਹਿਲਾ ਮੌਕਾ ਦਿੱਤਾ ਹੈ। ਜੀ ਹਾਂ, ਤੁਸੀਂ ਠੀਕ ਸੁਣਿਆ। ਰਾਨੂ ਮੰਡਲ ਬਾਲੀਵੁੱਡ 'ਚ ਆਪਣਾ ਕਦਮ ਵਧਾ ਚੁਕੀ ਹੈ। ਹਿਮੇਸ਼ ਨੇ ਰਾਨੂ ਨਾਲ ਰੇਕਾਰਡਿੰਗ ਵਾਲਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੀ ਬੇਹੱਦ ਸੁਰੀਲੀ ਆਵਾਜ਼ 'ਚ 'ਤੇਰੀ ਮੇਰੀ ਕਹਾਣੀ' ਗੀਤ ਗਾਉਂਦੀ ਨਜ਼ਰ ਆ ਰਹੀ ਹੈ।


ਹਿਮੇਸ਼ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,''ਸ਼ਾਨਦਾਰ ਆਵਾਜ਼ ਵਾਲੀ ਰਾਨੂ ਮੰਡਲ ਨਾਲ ਫਿਲਮ 'ਹੈਪੀ ਹਾਰਡੀ' ਨਾਲ ਮੇਰੇ ਨਵੇਂ ਗੀਤ 'ਤੇਰੀ ਮੇਰੀ ਕਹਾਣੀ' ਦੀ ਰਿਕਾਰਡਿੰਗ ਹੋ ਗਈ। ਸਾਡੇ ਅਤੇ ਤੁਹਾਡੇ ਸਾਰਿਆਂ ਦੇ ਸੁਪਨੇ ਸੱਚ ਹੋ ਸਕਦੇ ਹਨ, ਜੇਕਰ ਇਨ੍ਹਾਂ ਨੂੰ ਅੱਗੇ ਵਧਾਉਣ ਦੀ ਹਿੰਮਤ ਕਰੀਏ। ਇਕ ਸਕਾਰਾਤਮਕ ਸੋਚ ਸਹੀ 'ਚ ਕਿਸੇ ਸੁਪਨੇ ਨੂੰ ਪੂਰਾ ਕਰ ਸਕਦੀ ਹੈ। ਸਭ ਦੇ ਪਿਆਰ ਅਤੇ ਸਪਾਰਟ ਲਈ ਧੰਨਵਾਦ।''

 
 
 
 
 
 
 
 
 
 
 
 
 
 

❤❤❤❤❤

A post shared by Kareena Kapoor Khan (@therealkareenakapoor) on Aug 4, 2019 at 11:31am PDT


ਹਿਮੇਸ਼ ਰੇਸ਼ਮੀਆ ਨੇ ਆਪਣਾ ਪ੍ਰਾਮਿਸ ਨਿਭਾਉਂਦੇ ਹੋਏ ਰਾਨੂ ਮੰਡਲ ਨੂੰ ਫਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਗੀਤ ਗਾਉਣ ਦਾ ਮੌਕਾ ਦਿੱਤਾ ਹੈ। ਦਰਅਸਲ, ਰਾਨੂ ਮੰਡਲ ਰਾਨਾਘਾਟ ਦੇ ਇਕ ਸਟੇਸ਼ਨ 'ਤੇ ਭੀਖ ਮੰਗ ਕੇ ਆਪਣਾ ਗਜ਼ਾਰਾ ਕਰਦੀ ਸੀ ਅਤੇ ਅਚਾਨਕ ਇਕ ਦਿਨ ਉਦੋ ਚਰਚਾ 'ਚ ਆਈ ਜਦੋਂ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਸ ਵੀਡੀਓ 'ਚ ਰਾਨੂ ਲਤਾ ਮੰਗੇਸ਼ਕਰ ਦਾ ਮਸ਼ਹੂਰ ਗੀਤ 'ਇਕ ਪਿਆਰ ਕਾ ਨਗਮਾ' ਗਾਉਂਦੀ ਨਜ਼ਰ ਆ ਰਹੀ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਇੰਝ ਵਾਇਰਲ ਹੋਇਆ ਕਿ ਮਿਊਜ਼ਿਕ ਜਗਤ 'ਚ ਰਾਨੂ ਚਰਚਾ 'ਚ ਆ ਗਈ। ਕਿਹਾ ਜਾ ਰਿਹਾ ਹੈ ਕਿ ਰਾਨੂ ਨੂੰ ਹੁਣ ਕਈ ਵੱਡੇ ਸ਼ੋਅਜ਼ ਦੇ ਗੀਤ ਗਾਉਣ ਦੇ ਆਫਰ ਆ ਰਹੇ ਹਨ।


Tags: Himesh ReshammiyaRanu MondalVideo ViralInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari