FacebookTwitterg+Mail

ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਇਸ ਲੜਕੀ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੇ ਹਨ ਹਿਮੇਸ਼ ਰੇਸ਼ਮੀਆ

himesh reshammiya sonia kapoor
02 November, 2017 04:51:36 PM

ਮੁੰਬਈ (ਬਿਊਰੋ)— ਹਿਮੇਸ਼ ਰੇਸ਼ਮੀਆ ਨੇ ਆਪਣੀ ਪਤਨੀ ਕੋਮਲ ਨੂੰ ਤਲਾਕ ਦੇ ਦਿੱਤਾ ਸੀ। ਅਜਿਹੀਆਂ ਕਈ ਖਬਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਸੋਨੀਆ ਕਪੂਰ ਕਾਰਨ ਹਿਮੇਸ਼ ਦਾ ਤਲਾਕ ਹੋਇਆ ਹੈ। ਹੁਣ ਪਿਛਲੇ ਇਕ ਹਫਤੇ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹਿਮੇਸ਼ ਆਪਣੀ ਗਰਲਫਰੈਂਡ ਸੋਨੀਆ ਕਪੂਰ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੇ ਹਨ। ਹਿਮੇਸ਼ ਨਾਲ ਜੁੜੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਹਿਮੇਸ਼ ਆਪਣੇ ਤਲਾਕ ਤੋਂ ਪਹਿਲਾਂ ਹੀ ਸੋਨੀਆ ਨਾਲ ਰਹਿ ਰਹੇ ਸਨ। ਇਥੋਂ ਤਕ ਕਿ ਉਨ੍ਹਾਂ ਦਾ ਬੇਟਾ ਸਵਯਮ ਸੋਨੀਆ ਦੇ ਕਾਫੀ ਕਰੀਬ ਹੈ ਤੇ ਦੋਵਾਂ ਵਿਚਾਲੇ ਕਾਫੀ ਚੰਗਾ ਰਿਸ਼ਤਾ ਹੈ।
ਸੂਤਰ ਨੇ ਅੱਗੇ ਦੱਸਿਆ, 'ਸਵਯਮ ਦੋਵਾਂ ਨਾਲ ਮਿਲਣ ਲਈ ਜਾਂਦਾ ਰਹਿੰਦਾ ਹੈ। ਉਥੇ ਸੋਨੀਆ ਵੀ ਹਿਮੇਸ਼ ਦੇ ਸਟੂਡੀਓ 'ਤੇ ਦੇਖੀ ਜਾਂਦੀ ਰਹਿੰਦੀ ਹੈ। ਉਹ ਉਸ ਨਾਲ ਸਾਰੇ ਰਿਐਲਿਟੀ ਸ਼ੋਅਜ਼ ਤੇ ਰਿਕਾਰਡਿੰਗ 'ਤੇ ਨਾਲ ਰਹਿੰਦੀ ਹੈ। ਸੋਨੀਆ ਲਾਈਵ ਸ਼ੋਅਜ਼ ਦੌਰਾਨ ਵੀ ਹਿਮੇਸ਼ ਨਾਲ ਹੁੰਦੀ ਹੈ।'
ਦੱਸਣਯੋਗ ਹੈ ਕਿ ਹਿਮੇਸ਼ ਨੇ ਕੋਮਲ ਨਾਲ ਆਪਣੇ 22 ਸਾਲ ਦੇ ਵਿਆਹ ਨੂੰ ਖਤਮ ਕਰ ਲਿਆ ਸੀ। ਪਿਛਲੇ ਸਾਲ ਦੋਵਾਂ ਨੇ ਤਲਾਕ ਲਈ ਅਰਜ਼ੀ ਦਾਖਲ ਕੀਤੀ ਸੀ ਤੇ ਇਸ ਸਾਲ ਜੂਨ 'ਚ ਕੋਰਟ ਨੇ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਸੀ। ਬਾਂਬੇ ਹਾਈਕੋਰਟ ਨੇ ਕੋਮਲ ਤੇ ਹਿਮੇਸ਼ ਨੂੰ ਤਲਾਕ ਦੇ ਦਿੱਤਾ ਸੀ।


Tags: Himesh Reshammiya Sonia Kapoor Relationship Divorce