ਮੁੰਬਈ (ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ ਅਕਸ਼ਰਾ ਦੇ ਕਿਰਦਾਰ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ।
ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਵਾਈਟ ਤੇ ਸ਼ੋਰਟ ਡਰੈੱਸ 'ਚ ਨਜ਼ਰ ਆ ਰਹੀ ਹੈ।
ਉਸ ਦਾ ਇਹ ਹੌਟ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ।
ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।
ਦੱਸ ਦੇਈਏ ਕਿ ਹਿਨਾ ਖਾਨ 'ਬਿੱਗ ਬੌਸ 11' ਤੋਂ ਬਾਅਦ ਬਹੁਤ ਜ਼ਿਆਦਾ ਬੋਲਡ ਤੇ ਹੌਟ ਹੋ ਗਈ ਹੈ।
ਹਿਨਾ ਖਾਨ ਆਏ ਦਿਨੀਂ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਹਿਨਾ ਖਾਨ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ।