FacebookTwitterg+Mail

BB11 : ਹਿਨਾ ਖਾਨ ਦੀ 'kiss' ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹੈ ਵਾਇਰਲ

hina khan
10 November, 2017 05:27:00 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਇਨ੍ਹੀਂ ਦਿਨੀਂ ਮੁਕਾਬਲੇਬਾਜ਼ਾਂ 'ਚ ਕਾਫੀ ਵਿਵਾਦ ਹੋ ਰਿਹਾ ਹੈ। ਲਗਾਤਾਰ ਤੀਜੀ ਵਾਰ ਲਗਜ਼ਰੀ ਬਜਟ ਟਾਸਕ 'ਚ ਫੇਲ ਹੋਣ ਤੋਂ ਬਾਅਦ ਘਰ ਵਾਲੇ ਇਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਹਫਤੇ ਦੀ ਟਾਸਕ ਤੋਂ ਬਾਅਦ ਹਿਨਾ ਖਾਨ ਸਭ ਤੋਂ ਜ਼ਿਆਦਾ ਨਿਸ਼ਾਨੇ 'ਤੇ ਹੈ। ਉਝੰ ਤਾਂ ਹਿਨਾ ਖਾਨ ਟੌਪ ਸੈਲੀਬ੍ਰਿਟੀ ਹੈ ਪਰ ਘਰ ਦੇ ਬਾਹਰ ਹਿਨਾ ਖਾਨ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਹਿਨਾ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਦਾ ਹੈ। ਇਸ ਵੀਡੀਓ 'ਚ ਹਿਨਾ ਆਪਣੇ ਪ੍ਰੇਮੀ ਰੌਕੀ ਜੈਸਵਾਲ ਨਾਲ ਨਜ਼ਰ ਆ ਰਹੀ ਹੈ। ਹਿਨਾ ਖਾਨ ਕਹਿ ਰਹੀ ਹੈ ਕਿ ਮੇਰੇ ਬਿੱਗ ਬੌਸ 'ਚ ਜਾਣ ਦੀ ਵਜ੍ਹਾ ਨਾਲ ਰੌਕੀ ਉਦਾਸ ਹੈ, ਤੁਹਾਨੂੰ ਇਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ''। ਇਸ ਵੀਡੀਓ ਦੇ ਅੰਤ 'ਚ ਹਿਨਾ, ਰੌਕੀ ਦੇ ਗਲੇ 'ਤੇ ਕਿਸ ਕਰਦੀ ਦਿਖਾਈ ਦਿੰਦੀ ਹੈ।


ਦੱਸਣਯੋਗ ਹੈ ਕਿ ਹਿਨਾ ਅਤੇ ਰੌਕੀ ਦੀ ਮੁਲਾਕਾਤ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਸੈੱਟ 'ਤੇ ਹੋਈ ਸੀ। ਰੌਕੀ ਜੈਸਵਾਲ ਇਸ ਸ਼ੋਅ ਨੂੰ ਪ੍ਰੋਡਿਊਸ ਕਰਦੇ ਸਨ। 'ਖਤਰੋਂ ਕੇ ਖਿਲਾੜੀ' ਸੀਜ਼ਨ 8 ਦੇ ਦੌਰਾਨ ਵੀ ਰੌਕੀ, ਹਿਨਾ ਨੂੰ ਮਿਲਣ ਲਈ ਸਪੇਨ ਗਏ ਸਨ। ਇਸ ਤੋਂ ਇਲਾਵਾ ਹਿਨਾ ਅਕਸਰ ਰੌਕੀ ਨਾਲ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


Tags: Hina Khan Rocky Jaiswal Viral Kiss Bigg Boss 11 TV Actress