FacebookTwitterg+Mail

ਹਿਨਾ ਨੇ ਸ਼ੇਅਰ ਕੀਤੀਆਂ ਯੋਗਾ ਕਰਦਿਆਂ ਦੀਆਂ ਤਸਵੀਰਾਂ, ਹੋਈ ਟਰੋਲ

hina khan
25 June, 2018 06:09:22 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਹਿਨਾ ਖਾਨ ਅਕਸਰ ਆਪਣੇ ਲੁੱਕ ਨੂੰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਹਿਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਸਅਲ, ਅੰਤਰ ਰਾਸ਼ਟਰੀ ਯੋਗਾ ਦਿਵਸ 'ਤੇ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੋਗਾ ਕਰਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਤੇ ਲੋਕਾਂ ਵਲੋਂ ਉਸਨੂੰ ਟਰੋਲ ਕੀਤਾ ਗਿਆ।

Punjabi Bollywood Tadka
ਇਕ ਯੂਜ਼ਰ ਨੇ ਲਿਖਿਆ- ਜੇਕਰ ਹਿਨਾ ਜੀ ਤੁਸੀਂ ਮੁਲਸਮਾਨ ਹੋ ਤਾਂ ਤੁਹਾਨੂੰ ਇਹ ਸਭ ਨਹੀਂ ਕਰਨਾ ਚਾਹੀਦਾ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਮੁਸਲਮਾਨਾਂ ਲਈ ਨਮਾਜ਼ ਸਭ ਤੋਂ ਬਿਹਤਰ ਯੋਗਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਹਿਨਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਕਈ ਤਸਵੀਰਾਂ ਕਰਕੇ ਉਸ ਨੂੰ ਕਈ ਵਾਰ ਟਰੋਲ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਹਿਨਾ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਕਰਕੇ ਸੁਰਖੀਆਂ 'ਚ ਰਹੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Hina Khan Instagram Troll International Day of Yoga Bigg Boss 11 Tv Actress

Edited By

Kapil Kumar

Kapil Kumar is News Editor at Jagbani.