FacebookTwitterg+Mail

ਹੌਟ ਅਦਾਵਾਂ ਨਾਲ ਹਿਨਾ ਖਾਨ ਨੇ ਇਸ ਐਕਟਰ ਨੂੰ ਕੀਤਾ ਮਦਹੋਸ਼, ਵੀਡੀਓ ਵਾਇਰਲ

hina khan
27 June, 2018 05:19:44 PM

ਮੁੰਬਈ (ਬਿਊਰੋ)— ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਭਾਵੇਂ ਅੱਜਕਲ ਸੀਰੀਅਲਜ਼ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਲੋਕਪ੍ਰਿਯਤਾ ਅੱਜ ਵੀ ਕਿਸੇ ਟਾਪ ਅਦਾਕਾਰਾ ਤੋਂ ਘੱਟ ਨਹੀਂ ਹੈ। ਹਿਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਲਿੱਪ 'ਗੋਲਡ ਐਵਾਰਡਜ਼' ਦੀ ਹੈ, ਜਿਸ 'ਚ ਉਹ ਨਕੁਲ ਮਹਿਤਾ ਨਾਲ ਸਟੇਜ 'ਤੇ ਡਾਂਸ ਕਰਦੀ ਦਿਖ ਰਹੀ ਹੈ।

 

A post shared by Hinakhan (@realhinakhann) on

ਅਸਲ 'ਚ ਨਕੁਲ ਨੇ ਸਟੇਜ 'ਤੇ ਹਿਨਾ ਨੂੰ 'ਆਓ ਨਾ' (ਮੇਰੇ ਜੀਵਨ ਸਾਥੀ) ਗੀਤ 'ਤੇ ਡਾਂਸ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ ਨੇ ਬੇਹੱਦ ਹੀ ਹੌਟ ਪਰਫਾਰਮੈਂਸ ਦਿੱਤੀ। ਹਿਨਾ ਅਤੇ ਨਕੁਲ ਦਾ ਇਹ ਹੌਟ ਡਾਂਸ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਦੋਹਾਂ ਨੂੰ ਚਿਅਰ ਕਰਨ ਲੱਗੇ। ਹਿਨਾ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਈ ਸੀ। ਉੱਥੇ ਉਨ੍ਹਾਂ ਦਾ ਦੂਜੇ ਮੁਕਾਬਲੇਬਾਜਾਂ ਨਾਲ ਵਿਵਹਾਰ ਕਾਫੀ ਚਰਚਾ 'ਚ ਰਿਹਾ। ਘਰ ਅੰਦਰ ਸ਼ਿਲਪਾ ਅਤੇ ਹਿਨਾ ਵਿਚਕਾਰ ਵੀ ਕਾਫੀ ਟਕਰਾਅ ਦੇਖਣ ਨੂੰ ਮਿਲਿਆ ਸੀ।


Tags: Hina KhanNakuul MehtaGold Awards 2018VideoBigg Boss 11

Edited By

Chanda Verma

Chanda Verma is News Editor at Jagbani.