FacebookTwitterg+Mail

ਹਿਨਾ ਖਾਨ ਵਲੋਂ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, 17 ਜੁਲਾਈ ਨੂੰ ਰਿਲੀਜ਼ ਹੋਵੇਗੀ ਵੀਡੀਓ

hina khan
08 July, 2018 04:06:49 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਹਿਨਾ ਖਾਨ ਇਕ ਵਾਰ ਫਿਰ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੀ ਹੈ। ਇਸ ਗੱਲ ਦਾ ਖੁਲਾਸਾ ਹਿਨਾ ਖਾਨ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਕੀਤਾ ਹੈ। ਹਿਨਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਇਸ ਵੀਡੀਓ ਦਾ ਨਾਂ '#Bhasoodi' ਦੱਸਿਆ ਗਿਆ ਹੈ। ਇਹ ਵੀਡੀਓ 17 ਜੁਲਾਈ ਨੂੰ ਸ਼ਾਮ 6 ਵਜੇ ਰਿਲੀਜ਼ ਹੋਵੇਗੀ। ਹਿਨਾ ਖਾਨ ਹੁਣ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਜਾ ਰਹੀ ਹੈ। 'ਬਿੱਗ ਬੌਸ 11' 'ਚ ਕਈ ਵਾਰ ਹਿਨਾ ਨੂੰ ਗੀਤ ਗਾਉਂਦੇ ਦੇਖਿਆ ਜਾ ਚੁੱਕਾ ਹੈ ਪਰ ਪਹਿਲੀ ਵਾਰ ਉਹ ਆਪਣਾ ਕਮਰਸ਼ੀਅਲ ਮਿਊਜ਼ਿਕ ਵੀਡੀਓ ਲੈ ਕੇ ਆ ਰਹੀ ਹੈ।
Punjabi Bollywood Tadka
ਹਿਨਾ ਖਾਨ ਦੀ ਆਵਾਜ਼ ਬੇਹੱਦ ਖੂਬਸੂਰਤ ਹੈ। ਇਸ ਦੀ ਤਾਰੀਫ ਖੁਦ ਸਲਮਾਨ ਖਾਨ ਨੇ ਕੀਤੀ ਸੀ। ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਹਿਨਾ ਦੇ ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ। ਪਿਛਲੇ ਕੁਝ ਦਿਨ ਪਹਿਲਾਂ ਹਿਨਾ ਖਾਨ ਨੇ ਆਪਣੀ ਅੰਡਰ ਵਾਟਰ ਸੈਲਫੀ ਸ਼ੇਅਰ ਕੀਤੀ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਚਰਚਾ ਹੋਈ ਸੀ। ਇਸ ਤੋਂ ਇਲਾਵਾ ਹਿਨਾ ਖਾਨ ਨੇ ਕਈ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਹਿਨਾ ਖਾਨ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨੀਂ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 'ਬਿੱਗ ਬੌਸ 11' 'ਚ ਉਸ ਨਾਲ ਨਜ਼ਰ ਆਏ ਪ੍ਰਿਯੰਕ ਸ਼ਰਮਾ ਵੀ ਇਕ ਵੀਡੀਓ 'ਚ ਨਜ਼ਰ ਆ ਚੁੱਕਾ ਹੈ। ਹੁਣ ਹਿਨਾ ਖਾਨ ਦੇ ਗੀਤ ਦਾ ਫੈਨਜ਼ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।


Tags: Hina KhanBigg Boss 11Yeh Rishta Kya Kehlata HaiInstagramBhasoodi

Edited By

Sunita

Sunita is News Editor at Jagbani.