FacebookTwitterg+Mail

ਹਿਨਾ ਖਾਨ ਦੇ ਨਵੇਂ ਗੀਤ 'ਚ ਹੋਇਆ 'ਸਵਾਮੀ ਓਮ' ਦਾ ਜ਼ਿਕਰ, ਬਣਿਆ ਚਰਚਾ ਦਾ ਵਿਸ਼ਾ

hina khan
19 July, 2018 02:54:20 PM

ਨਵੀਂ ਦਿੱਲੀ (ਬਿਊਰੋ)— ਹਿਨਾ ਖਾਨ ਦਾ ਪਹਿਲਾ ਮਿਊਜ਼ਿਕ ਵੀਡੀਓ 'ਭਸੂੜੀ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਦੀ ਖਾਸ ਗੱਲ ਇਹ ਹੈ ਕਿ ਇਸ 'ਚ 'ਬਿੱਗ ਬੌਸ 11' ਦੇ ਸਭ ਤੋਂ ਵਿਵਾਦਿਤ ਮੁਕਾਬਲੇਬਾਜ਼ ਰਹੇ ਸਵਾਮੀ ਓਮ ਦਾ ਜ਼ਿਕਰ ਕੀਤਾ ਗਿਆ ਹੈ। ਰੈਪ ਦੀ ਇਕ ਲਾਈਨ ਅਜਿਹੀ ਹੈ ਕਿ, ''ਮੈਂ ਕਰੀਨਾ ਕਪੂਰ ਜੈਸਾ ਢੂਢੂੰਗਾਂ ਔਰ ਤੁਝੇ ਸਵਾਮੀ ਓਮ ਜੈਸਾ ਬੰਦਾ ਮਿਲੇਗਾ''। ਸਾਂਗ ਦੀ ਇਸ ਲਾਈਨ ਨੂੰ ਸਾਰਿਆਂ ਦਾ ਖਾਸ ਅਟੈਂਸ਼ਨ ਮਿਲ ਰਿਹਾ ਹੈ। 17 ਜੁਲਾਈ ਨੂੰ ਸ਼ਾਮ 6 ਵਜੇ ਰਿਲੀਜ਼ ਹੋਇਆ ਇਹ ਗੀਤ ਯੂਟਿਊਬ 'ਤੇ ਧਮਾਲਾਂ ਮਚਾ ਰਿਹਾ ਹੈ।

ਹੁਣ ਤੱਕ ਯੂਟਿਊਬ 'ਤੇ ਇਸ ਗੀਤ ਨੂੰ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਨੂੰ ਸੋਨੂੰ ਠਕਰਾਲ ਨੇ ਗਾਇਆ ਹੈ ਅਤੇ ਪ੍ਰਧਾਨ ਨੇ ਰੈਪ ਕੀਤਾ ਹੈ। ਗੀਤ 'ਚ ਹਿਨਾ ਖਾਨ ਦੇ ਸ਼ਾਨਦਾਰ ਡਾਂਸ ਮੂਵਜ਼ ਦੇਖਣ ਨੂੰ ਮਿਲ ਰਹੇ ਹਨ। ਹਰ ਸ਼ਾਰਟ 'ਚ ਉਹ ਕਾਫੀ ਗਲੈਮਰਸ ਅਤੇ ਖੂਬਸੂਰਤ ਲੱਗ ਰਹੀ ਹੈ। ਹਿਨਾ ਖਾਨ ਦਾ ਸਵੈਗ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸੇ ਕਾਰਨ ਯੂਟਿਊਬ 'ਤੇ ਇਹ ਗੀਤ ਨੰਬਰ 2 'ਤੇ ਟ੍ਰੈਂਡ ਕਰ ਰਿਹਾ ਹੈ।


Tags: Hina KhanSwami OmBhasudiBigg Boss 11Sonu Thukral

Edited By

Chanda Verma

Chanda Verma is News Editor at Jagbani.