ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹੀ ਚੁੱਕੀ ਹਿਨਾ ਖਾਨ ਅਕਸਰ ਹੀ ਸੁਰਖੀਆਂ 'ਚ ਛਾਈ ਰਹਿੰਦੀ ਹੈ। ਇਸ ਵਾਰ ਧੋਖਾਧੜੀ ਦੇ ਮਾਮਲੇ 'ਚ ਉਸ ਦਾ ਨਾਂ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਹਿਨਾ ਖਾਨ 'ਤੇ ਕਿਸੇ ਈਵੈਂਟ ਲਈ 12 ਲੱਖ ਦੀ ਜਿਊਲਰੀ ਲੈ ਕੇ ਉਸ ਨੂੰ ਵਾਪਸ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਿਨਾ ਖਾਨ ਨੂੰ ਜਿਊਲਰੀ ਡਿਜ਼ਾਈਨਰ ਨੇ ਨੋਟਿਸ ਵੀ ਭੇਜਿਆ ਹੈ। ਹੁਣ ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਦੋਸ਼ ਲਾਉਣ ਵਾਲਿਆਂ 'ਤੇ ਗੁੱਸਾ ਜ਼ਾਹਿਰ ਕੀਤਾ ਤੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬਿਨੁਆਦ ਦੱਸਿਆ। ਇਸ ਪੂਰੇ ਮਾਮਲੇ 'ਤੇ ਹਿਨਾ ਖਾਨ ਨੇ ਟਵੀਟ ਰਾਹੀਂ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਹਿਨਾ ਨੇ ਟਵੀਟ ਕਰਦਿਆਂ ਲਿਖਿਆ, ''ਮੈਨੂੰ ਹੈਰਾਨੀ ਹੋ ਰਹੀ ਹੈ ਕਿ ਮੇਰੇ ਖਿਲਾਫ ਜੋ ਕਾਨੂੰਨੀ ਨੋਟਿਸ ਭੇਜਿਆ ਗਿਆ, ਉਹ ਮੇਰੇ ਘਰ ਕਿਉਂ ਨਹੀਂ ਆਇਆ ਪਰ ਸਾਰੇ ਨੋਟਿਸ ਮੀਡੀਆ ਹਾਊਸ ਪਹੁੰਚ ਗਏ। ਮੁਆਫ ਕਰਨਾ ਇਹ ਤਰੀਕਾ ਚੱਲ ਨਾ ਸਕਿਆ।''
ਦੱਸਣਯੋਗ ਹੈ ਕਿ ਹਿਨਾ ਖਾਨ ਜਲਦ ਹੀ ਏਕਤਾ ਕਪੂਰ ਦੇ ਸੀਰੀਅਲ 'ਕਸੌਟੀ ਜ਼ਿੰਦਗੀ ਕੀ 2' 'ਚ 'ਕੋਮੋਲਿਕਾ' ਦੇ ਕਿਰਦਾਰ ਨਜ਼ਰ ਆਉਣ ਵਾਲੀ ਹੈ। ਖਬਰਾਂ ਇਹ ਸਹਨ ਕਿ ਹਿਨਾ ਨੂੰ ਇਸ ਸੀਰੀਅਲ ਲਈ ਫਾਈਨਲ ਕਰ ਲਿਆ ਗਿਆ ਹੈ।