ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਜਦੋਂ ਤੋਂ ਉਹ 'ਬਿੱਗ ਬੌਸ 11' ਦਾ ਹਿੱਸਾ ਬਣੀ ਹੈ, ਉਦੋਂ ਤੋਂ ਉਹ ਜ਼ਿਆਦਾ ਚਰਚਾ 'ਚ ਰਹਿਣ ਲੱਗ ਗਈ ਹੈ। ਦੱਸ ਦੇਈਏ ਕਿ ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਨਵੇਂ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਨਵੇਂ ਲੁੱਕ ਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇਹ ਤਸਵੀਰਾਂ ਲੰਡਨ ਦੀਆਂ ਹਨ। ਹਿਨਾ ਖਾਨ ਇਸ ਟ੍ਰੈਡੀਸ਼ਨਲ ਲੁੱਕ 'ਚ ਇਕ ਚੈਰਿਟੀ ਇਵੈਂਟ 'ਚ ਪਹੁੰਚੀ। ਇਹ ਚੈਰਿਟੀ ਇਵੈਂਟ ਲੰਡਨ 'ਚ ਆਰਗਨਾਈਜ ਕੀਤਾ ਗਿਆ ਹੈ। ਦੱਸ ਦੇਈਏ ਕਿ 17 ਸਾਲ ਪਹਿਲੇ ਲਾਂਚ ਹੋਏ ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਦੀ ਰੀਮੇਕ 'ਚ ਹਿਨਾ ਖਾਨ ਨਜ਼ਰ ਆਉਣ ਵਾਲੀ ਹੈ। ਏਕਤਾ ਕਪੂਰ ਨੇ ਇਸ ਨਵੇਂ ਸੀਰੀਅਲ ਹਿਨਾ ਖਾਨ ਕੋਮੋਲਿਕਾ ਵਾਲਾ ਕਿਰਦਾਰ ਨਿਭਾਏਗੀ।