ਮੁੰਬਈ (ਬਿਊਰੋ)— 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਹਿਨਾ ਖਾਨ ਇਨ੍ਹੀਂ ਦਿਨੀਂ ਲੰਡਨ ਦੀ ਸੈਰ 'ਤੇ ਹੈ। ਅਦਾਕਾਰਾ ਹਿਨਾ ਖਾਨ ਆਪਣੀ ਫੇਵਰੇਟ ਸਿਟੀ 'ਚ ਸ਼ੌਪਿੰਗ ਕਰ ਰਹੀ ਹੈ। ਜੀ ਹਾਂ ਹਿਨਾ ਖਾਨ ਲੰਡਨ 'ਚ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਆਪਣੀ ਰੈਂਡਮ ਕਲਿਕਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ 17 ਸਾਲ ਪਹਿਲੇ ਲਾਂਚ ਹੋਏ ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਦੀ ਰੀਮੇਕ 'ਚ ਹਿਨਾ ਖਾਨ ਨਜ਼ਰ ਆਉਣ ਵਾਲੀ ਹੈ। ਏਕਤਾ ਕਪੂਰ ਨੇ ਇਸ ਨਵੇਂ ਸੀਰੀਅਲ ਹਿਨਾ ਖਾਨ ਕੋਮੋਲਿਕਾ ਵਾਲਾ ਕਿਰਦਾਰ ਨਿਭਾਏਗੀ।