ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਉਸ ਦਾ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਜਦੋਂ ਤੋਂ ਉਹ 'ਬਿੱਗ ਬੌਸ 11' ਦਾ ਹਿੱਸਾ ਬਣੀ ਹੈ, ਉਦੋਂ ਤੋਂ ਉਹ ਜ਼ਿਆਦਾ ਹੀ ਲਾਈਮਲਾਈਟ 'ਚ ਰਹਿਣ ਲੱਗ ਗਈ ਹੈ। ਫੋਟੋਸ਼ਟੂ ਦੀਆਂ ਇਨ੍ਹਾਂ ਤਸਵੀਰਾਂ 'ਚ ਉਸ ਲੁੱਕ ਦਾ ਕਾਫੀ ਸਟਾਈਲਿਸ਼ ਨਜ਼ਰ ਆ ਰਿਹਾ ਹੈ। ਉਸ ਦਾ ਇਹ ਨਵਾਂ ਲੁੱਕ ਫੈਨਜ਼ ਦੇ ਦਿਲ ਜਿੱਤ ਰਿਹਾ ਹੈ। ਕੁਝ ਦਿਨ ਪਹਿਲਾ ਹਿਨਾ ਨੇ ਲੰਡਨ 'ਚ ਆਪਣੇ ਲੁੱਕ ਨਾਲ ਸੁਰਖੀਆਂ ਬਟੋਰੀਆਂ ਸਨ। ਇਕ ਵਾਰ ਫਿਰ ਹਿਨਾ ਆਪਣੇ ਗਲੈਮਰਸ ਦਾ ਤੜਕਾ ਲਗਾਉਂਦੀ ਨਜ਼ਰ ਆ ਰਹੀ ਹੈ। ਹਿਨਾ ਇਸ ਡਰੈੱਸਅੱਪ ਨਾਲ ਲੰਡਨ ਦੀਆਂ ਸੜਕਾਂ 'ਤੇ ਆਪਣਾ ਹੌਟ ਅੰਦਾਜ਼ ਦਿਖਾਉਂਦੀ ਨਜ਼ਰ ਆਈ। ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹੋਈਆਂ ਸਨ। ਦੱਸ ਦੇਈਏ ਕਿ 17 ਸਾਲ ਪਹਿਲੇ ਲਾਂਚ ਹੋਏ ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਦੀ ਰੀਮੇਕ 'ਚ ਹਿਨਾ ਖਾਨ ਨਜ਼ਰ ਆਉਣ ਵਾਲੀ ਹੈ। ਏਕਤਾ ਕਪੂਰ ਨੇ ਇਸ ਨਵੇਂ ਸੀਰੀਅਲ ਹਿਨਾ ਖਾਨ ਕੋਮੋਲਿਕਾ ਵਾਲਾ ਕਿਰਦਾਰ ਨਿਭਾਏਗੀ।