FacebookTwitterg+Mail

ਵੀਡੀਓ ਨੇ ਖੋਲ੍ਹਿਆ ਹਿਨਾ ਖਾਨ ਦੀ 'ਟੌਂਡ ਬੌਡੀ' ਦਾ ਰਾਜ਼

hina khan
21 August, 2018 09:46:38 AM

ਮੁੰਬਈ(ਬਿਊਰੋ)— ਹਿਨਾ ਖਾਨ ਟੀ. ਵੀ. ਦੀ ਫੇਮਸ ਪ੍ਰਸਨੈਲਟੀ ਹੈ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਬਿੱਗ ਬੌਸ' ਅਤੇ 'ਖਤਰੋਂ ਕੇ ਖਿਲਾੜੀ' ਕਰਨ ਤੋਂ ਬਾਅਦ ਹਿਨਾ ਦੇ ਫੈਨਜ਼ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹਿਨਾ ਨੇ ਆਪਣੀ ਬਹੂ ਵਾਲੀ ਇਮੇਜ਼ ਨੂੰ ਖਤਮ ਕਰ ਆਪਣੇ ਆਪ ਨੂੰ ਫੈਨਜ਼ ਆਈਕਨ ਵਜੋਂ ਲੋਕਾਂ ਅੱਗੇ ਪਛਾਣ ਬਣਾਈ ਹੈ, ਜਿਸ 'ਚ ਉਹ ਕਮਾਯਾਬ ਵੀ ਰਹੀ।

Punjabi Bollywood Tadka

ਇਸ ਤੋਂ ਬਾਅਦ ਹਿਨਾ ਨੇ ਪਿਛੇ ਮੁੜ ਕੇ ਨਾ ਦੇਖਣ ਦਾ ਫੈਸਲਾ ਲਿਆ ਹੈ। ਐਕਟਿੰਗ 'ਚ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਹਿਨਾ ਖਾਨ ਗਾਇਕੀ ਦਾ ਸ਼ੌਂਕ ਵੀ ਰੱਖਦੀ ਹੈ। ਉਸ ਦੇ ਹਾਲ ਹੀ 'ਚ ਰਿਲੀਜ਼ ਗੀਤ 'ਭਸੂੜੀ' ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ। ਇਸ ਦੇ ਨਾਲ ਹੀ ਹਿਨਾ ਕਾਫੀ ਫਿਟਨੈੱਸ ਫ੍ਰੀਕ ਵੀ ਹੈ।

Punjabi Bollywood Tadka

ਹਿਨਾ ਕਿੰਨੀ ਵੀ ਬਿਜ਼ੀ ਕਿਉਂ ਨਾ ਹੋਵੇ ਪਰ ਉਹ ਜਿਮ 'ਚ ਵਰਕਆਊਟ ਕਰਨਾ ਕਦੇ ਨਹੀਂ ਛੱਡਦੀ। ਹਿਨਾ ਕਈ ਵਾਰ ਜਿਮ ਦੀ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਚੁੱਕੀ ਹੈ।

 

 
 
 
 
 
 
 
 
 
 
 
 
 
 

Making it “SORE” @vikky2121

A post shared by Hina Khan (@realhinakhan) on Aug 17, 2018 at 2:51am PDT

ਹੁਣ ਹਿਨਾ ਨੇ ਆਪਣੇ ਜਿਮ ਦੀ ਇਕ ਹੋਰ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਫਿੱਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਦੀ ਟੋਂਡ ਬੌਡੀ ਸਾਫ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਹਿਨਾ ਨੇ ਕੈਪਸ਼ਨ ਵੀ ਦਿੱਤਾ ਹੈ, ''ਹਾਉ ਕੈਨ ਮਾਈ ਸਟਾਇਲ ਨੌਟ ਰੀਚ ਦਿ ਜਿਮ।''

Punjabi Bollywood Tadka

ਹਿਨਾ ਖਾਨ ਜਲਦੀ ਹੀ ਏਕਤਾ ਕਪੂਰ ਦੇ ਨਵੇਂ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਨਜ਼ਰ ਆਵੇਗੀ, ਜਿਸ 'ਚ ਉਹ 'ਕਮੌਲੀਕਾ' ਦਾ ਨੈਗਟਿਵ ਕਿਰਦਾਰ ਨਿਭਾਵੇਗੀ। ਇਸ ਚੰਗੀ ਇਮੇਜ਼ ਤੋਂ ਬਾਅਦ ਹਿਨਾ ਨੂੰ ਨੈਗਟਿਵ ਕਿਰਦਾਰ 'ਚ ਦੇਖਣਾ ਕਾਫੀ ਦਿਲਚਸਪ ਹੋਵੇਗਾ।

Punjabi Bollywood Tadka


Tags: Hina KhanBigg Boss 11Yeh Rishta Kya Kehlata HaiGym

Edited By

Sunita

Sunita is News Editor at Jagbani.