FacebookTwitterg+Mail

ਹਿਨਾ ਖਾਨ ਨੇ ਮੁੜ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਜੋ ਬਣੀਆਂ ਚਰਚਾ ਦਾ ਵਿਸ਼ਾ

hina khan
11 September, 2018 09:09:43 AM

ਮੁੰਬਈ(ਬਿਊਰੋ)— ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਿਨਾ ਜਲਦ ਹੀ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਕਸੋਟੀ ਜਿੰਗਗੀ ਕੀ' 'ਚ ਕਮੌਲੀਕਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।

ਇਸ ਦੇ ਨਾਲ ਹੀ ਉਹ ਆਪਣੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਪਲ ਆਪਣੇ ਪਰਿਵਾਰ ਨਾਲ ਲੰਦਨ 'ਚ ਇੰਜੁਆਏ ਕਰਨ ਗਈ ਹੈ।

ਹਿਨਾ ਖਾਨ ਲੰਡਨ 'ਚ ਹੁੰਦੇ ਹੋਏ ਵੀ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾ ਐਕਟਿਵ ਹੈ।

ਉਹ ਆਏ ਦਿਨ ਹੀ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੀ ਰਹਿੰਦੀ ਹੈ। 


ਦੱਸ ਦੇਈਏ ਕਿ ਹਿਨਾ ਨੂੰ ਸ਼ੌਪਿੰਗ ਕਰਨਾ ਬੇਹੱਦ ਪਸੰਦ ਹੈ। ਬੀਤੇ ਦਿਨੀਂ ਉਸ ਨੇ ਲੰਡਨ 'ਚ ਕਾਫੀ ਸ਼ਾਪਿੰਗ ਕੀਤੀ ਅਤੇ ਇਸ ਦੌਰਾਨ ਉਸ ਰੱਜ ਕੇ ਮਸਤੀ ਵੀ ਕੀਤੀ।

ਹਿਨਾ ਨੇ ਹੁਣ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਹਿਨਾ ਨੇ ਇਕ ਓਵਰ ਸਾਈਜ਼ ਸਵੈਟਰ ਤੇ ਮਿੰਨੀ ਡੈਨਿਮ ਸਕਰਟ 'ਚ ਨਜ਼ਰ ਆ ਰਹੀ ਹੈ। ਹਿਨਾ ਦੀ ਫੈਸ਼ਨ ਸੈਂਸ ਦਾ ਉਂਝ ਕੋਈ ਜਵਾਬ ਨਹੀਂ।

ਬਿੱਗ ਬੌਸ 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ-ਆਈਕਨ ਬਣ ਗਈ ਹੈ। ਇਸ ਦੇ ਚੱਲਦੇ ਹੀ 2018 'ਚ ਹਿਨਾ ਨੂੰ ਸਟਾਈਲਿਸ਼ ਦੀਵਾ ਦਾ ਐਵਾਰਡ ਵੀ ਮਿਲ ਚੁੱਕਿਆ ਹੈ।


Tags: Hina KhanBlack LookLondonWinterInstagramBigg Boss 11Kasautii Zindagii Kay

Edited By

Sunita

Sunita is News Editor at Jagbani.