FacebookTwitterg+Mail

'ਗੋਲਡ' ਦੀ ਸਫਲਤਾ ਤੋਂ ਬਾਅਦ ਮੌਨੀ ਦੇ ਨਖਰੇ ਸੱਤਵੇਂ ਅਸਮਾਨ 'ਤੇ, ਹਿਨਾ ਨਾਲ ਛਿੜੀ ਜੰਗ

hina khan and mouni roy
07 September, 2018 01:50:42 PM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਵਧੀਆ ਦੌਰ 'ਚੋਂ ਲੰਘ ਰਹੀ ਹੈ। ਉਸ ਨੇ ਆਪਣੀ ਪਹਿਲੀ ਹੀ ਫਿਲਮ 'ਗੋਲਡ' ਨਾਲ 100 ਕਰੋੜ ਦੀ ਕਮਾਈ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੌਨੀ ਰਾਏ ਕੋਲ ਕਈ ਫਿਲਮਾਂ ਹਨ, ਜਿਨ੍ਹਾਂ ਤੋਂ ਚੰਗੀ ਕਮਾਈ ਦੀ ਉਮੀਦ ਹੈ। ਟੀ. ਵੀ. ਦੀ ਲਾਡਲੀ ਨੂੰਹ ਹਿਨਾ ਖਾਨ ਵੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਨਜ਼ਰ ਆ ਰਹੀ ਹੈ।

Image result for Mouni Roy, Hina Khan

ਹਿਨਾ ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਫੇਮਸ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਪ੍ਰਸਿੱਧੀ 'ਚ ਵਾਧਾ 'ਬਿੱਗ ਬੌਸ 11' ਨੇ ਕੀਤਾ। ਹੁਣ ਹਿਨਾ ਏਕਤਾ ਕਪੂਰ ਦੇ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਕਮੋਲੀਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਅਕਤੂਬਰ 'ਚ ਸ਼ੁਰੂ ਹੋਣੀ ਹੈ। ਇਸ ਸ਼ੋਅ ਲਈ ਹਿਨਾ ਖਾਨ ਨੂੰ ਸਾਰੇ ਸਟਾਰਸ ਤੋਂ ਵੱਧ ਫੀਸ ਦਿੱਤੀ ਜਾ ਰਹੀ ਹੈ, ਜੋ 2.5 ਲੱਖ ਰੁਪਏ ਹੈ। ਇਸ ਨੂੰ ਮੌਨੀ ਰਾਏ ਨੇ ਕਾਫੀ ਸੀਰੀਅਸ ਲੈ ਲਿਆ ਹੈ।

ਖਬਰਾਂ ਹਨ ਕੀ ਹਾਲ ਹੀ 'ਚ ਮੌਨੀ ਨੂੰ ਇਕ ਵੈੱਬ ਸੀਰੀਜ਼ ਵੀ ਆਫਰ ਹੋਈ, ਜਿਸ 'ਚ ਉਸ ਨੂੰ ਹਿਨਾ ਖਾਨ ਤੋਂ ਘੱਟ ਫੀਸ ਮਿਲ ਰਹੀ ਸੀ। ਮੌਨੀ ਨੂੰ ਇਹ ਗੱਲ ਸਹੀ ਨਹੀਂ ਲੱਗੀ ਤੇ ਆਪਣੀ ਫਿਲਮ 'ਗੋਲਡ' ਦੇ ਹਿੱਟ ਹੋਣ ਮਗਰੋਂ ਉਸ ਨੇ ਆਪਣੀ ਫੀਸ ਹਰ ਐਪੀਸੋਡ ਦੀ 3 ਲੱਖ ਦੀ ਡਿਮਾਂਡ ਕੀਤੀ ਹੈ ਪਰ ਮੌਨੀ ਨੂੰ ਇਸ ਪ੍ਰੋਜੈਕਟ ਤੋਂ ਹੱਥ ਧੋਣਾ ਪਿਆ ਕਿਉਂਕਿ ਮੇਕਰਸ ਉਸ ਦੀ ਇਸ ਡਿਮਾਂਡ ਨੂੰ ਪੂਰਾ ਨਹੀਂ ਕਰ ਪਾ ਰਹੇ ਸਨ। ਮੌਨੀ ਦੇ ਇਸ ਬਿਆਨ ਤੋਂ ਬਾਅਦ ਲੱਗ ਰਿਹਾ ਹੈ ਕਿ ਟੀ. ਵੀ. ਦੀ ਦੁਨੀਆ 'ਚ ਵੀ ਹੁਣ ਪ੍ਰਾਈਜ਼ ਵਾਰ ਸ਼ੁਰੂ ਹੋ ਗਿਆ ਹੈ।


ਟੀ. ਵੀ. ਦੀ ਦੁਨੀਆ ਤੋਂ ਐਕਟਿੰਗ ਸ਼ੁਰੂ ਕਰਨ ਵਾਲੀ ਮੌਨੀ ਨੇ ਤਾਂ ਫਿਲਮਾਂ ਦੀ ਸ਼ੁਰੂਆਤ ਕਰ ਲਈ ਹੈ। ਹੁਣ ਸ਼ਾਹਿਦ ਹੀ ਉਹ ਟੀ. ਵੀ. ਦੀ ਦੁਨੀਆ 'ਚ ਵਾਪਸੀ ਕਰਨਾ ਚਾਵੇਗੀ ਪਰ ਹੁਣ ਸਾਰਿਆਂ ਨੂੰ ਹਿਨਾ ਦਾ ਵੀ ਬਾਲੀਵੁੱਡ 'ਚ ਐਂਟਰੀ ਕਰਨ ਦੀ ਬੇਸਬਰੀ ਨਾਲ ਇੰਤਜ਼ਾਰ ਹੈ। ਉਂਝ ਮੌਨੀ ਕੋਲ ਫਿਲਮਾਂ ਦੀ ਲੰਬੀ ਲਾਈਨ ਵੀ ਹੈ ਤਾਂ ਸ਼ਾਹਿਦ ਹੋ ਸਕਦਾ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਮੌਨੀ ਟੀ. ਵੀ. 'ਚ ਕੰਮ ਨਾ ਕਰਨਾ ਕਰੇ।


Tags: Hina KhanMouni RoyOffered Less PayKritika KamraAkshay KumarGoldEkta KapoorKasautii Zindagii Kay 2Komolika

Edited By

Sunita

Sunita is News Editor at Jagbani.