FacebookTwitterg+Mail

ਡਰੈੱਸ ਕਾਰਨ ਪ੍ਰੇਸ਼ਾਨ ਹੋਈ ਹਿਨਾ ਖਾਨ ਦਾ ਜਦੋਂ ਰਣਵੀਰ ਨੇ ਫੜ੍ਹਿਆ ਹੱਥ

hina khan and ranveer singh
16 December, 2018 03:19:55 PM

ਮੁੰਬਈ(ਬਿਊਰੋ) : ਟੀ. ਵੀ. ਅਦਾਕਾਰਾ ਹਿਨਾ ਖਾਨ ਹਾਲ ਹੀ 'ਚ ਇਕ ਈਵੈਂਟ 'ਚ ਪਹੁੰਚੀ ਸੀ। ਇਸ ਈਵੈਂਟ 'ਚ ਹਿਨਾ ਖਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਹਾਲ ਹੀ 'ਚ ਹੁਣ ਈਵੈਂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਈਵੈਂਟ 'ਚ ਹਿਨਾ ਖਾਨ ਕੁਝ ਅਜਿਹਾ ਹੋਇਆ, ਜਿਸ ਨੂੰ ਸ਼ਾਇਦ ਉਹ ਕਦੇ ਵੀ ਭੁੱਲ ਨਹੀਂ ਸਕੇਗੀ।

 

ਦਰਅਸਲ, ਜਦੋਂ ਐਵਾਰਡ ਲੈ ਕੇ ਹਿਨਾ ਸਟੇਜ ਤੋਂ ਨੀਚੇ ਆ ਰਹੀ ਸੀ ਤਾਂ ਉਸ ਨੂੰ ਆਪਣੀ ਡਰੈੱਸ ਕਾਰਨ ਕਾਫੀ ਔਖ ਹੋਈ। ਉਦੋਂ ਉਸ ਦੀ ਮਦਦ ਲਈ ਰਣਵੀਰ ਸਿੰਘ ਅੱਗੇ ਆਏ ਤੇ ਉਸ ਨੇ ਹਿਨਾ ਖਾਨ ਦਾ ਹੱਥ ਫੜ੍ਹ ਕੇ ਉਸ ਨੂੰ ਸਟੇਜ ਤੋਂ ਹੇਠਾ ਉਤਾਰਿਆ। ਰਣਵੀਰ ਅਕਸਰ ਸਾਰੀਆਂ ਅਭਿਨੇਤਰੀਆਂ ਨਾਲ ਕੂਲ ਅੰਦਾਜ਼ 'ਚ ਨਜ਼ਰ ਆਉਂਦੇ ਹਨ ਅਤੇ ਕਦੇ ਉਨ੍ਹਾਂ ਨੂੰ ਅਸਹਿਜ ਮਹਿਸੂਸ ਨਹੀਂ ਹੋਣ ਦਿੰਦੇ।

Punjabi Bollywood Tadka

ਰਣਵੀਰ ਦੀ ਇਸ ਗੱਲ ਨੂੰ ਦੇਖਦੇ ਹੋਏ ਫੈਨਜ਼ ਲਗਾਤਾਰ ਟਵੀਟ ਕਰ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਕਿ, ''ਰਣਵੀਰ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਅਸਲ 'ਚ ਇਕ ਜੈਂਟਲਮੈਨ ਹੈ ਨਾ ਕਿ ਸਿਰਫ ਫੈਨਜ਼ ਸਗੋਂ ਹਿਨਾ ਖਾਨ ਨੇ ਵੀ ਰਣਵੀਰ ਸਿੰਘ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਕੀਤੀ ਹੈ। 

Punjabi Bollywood Tadka
ਦੱਸ ਦੇਈਏ ਕਿ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ 'ਲਾਈਨਸ' ਨੂੰ ਲੈ ਕੇ ਰੁੱਝੀ ਹੋਈ ਹੈ। ਉਥੇ ਹੀ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ 'ਸਿੰਬਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

Punjabi Bollywood Tadka


Tags: Hina Khan Ranveer Singh Praises Bigg Boss 11 Twitter

Edited By

Sunita

Sunita is News Editor at Jagbani.