ਮੁੰਬਈ(ਬਿਊਰੋ)— ਹਿਨਾ ਖਾਨ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਉਹ ਆਪਣੇ ਪ੍ਰੇਮੀ ਰੌਕੀ ਜੈਸਵਾਲ ਦੀ ਸ਼ਰਟ ਪਾ ਕੇ ਸੁਰਖੀਆਂ ਬਟੋਰ ਰਹੀ ਹੈ। ਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਨੀਲੇ ਰੰਗ ਦੀ ਚੈੱਕਦਾਰ ਸ਼ਰਟ ਪਾਈ ਹੈ।
ਹਿਨਾ ਨੇ ਇਸ 'ਤੇ ਕੈਪਸ਼ਨ 'ਚ ਲਿਖਿਆ ਹੈ, ''ਹਮੇਸ਼ਾ ਸਿਰਫ ਲੜਕਿਆਂ ਨੂੰ ਕਿਉਂ ਸਾਰਾ ਫਨ ਮਿਲਣਾ ਚਾਹੀਦਾ। ਸਾਨੂੰ ਵੀ ਕੁਝ ਪਾਉਣ ਦਿਓ ਤਾਂ ਹੀ ਅਸੀਂ ਸ਼ਾਨਦਾਰ ਲੱਗਾਗੇ। ਮੈਂ ਤਾਂ ਸਿਰਫ ਟਰਾਈ ਕਰਕੇ ਦੇਖ ਰਹੀ ਹਾਂ।''
ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਇਸੇ ਸ਼ਰਟ ਨੂੰ ਰੌਕੀ ਨੇ ਵੀ ਪਾਇਆ ਸੀ। ਰੌਕੀ ਤੇ ਹਿਨਾ 'ਯੇ ਰਿਸ਼ਤਾ ਕਿਆ ਕਹਿਲਤਾ ਹੈ' ਦੇ ਸੈੱਟ 'ਤੇ ਮਿਲੇ ਸਨ। ਇਥੋ ਹੀ ਦੋਵਾਂ ਦਾ ਪਿਆਰ ਅੱਗੇ ਵਧਿਆ।
ਦੱਸਣਯੋਗ ਹੈ ਕਿ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਉਸ ਦਾ ਖੂਬਸੂਰਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਜਦੋਂ ਤੋਂ ਉਹ 'ਬਿੱਗ ਬੌਸ 11' ਦਾ ਹਿੱਸਾ ਬਣੀ ਹੈ, ਉਦੋਂ ਤੋਂ ਉਹ ਜ਼ਿਆਦਾ ਹੀ ਲਾਈਮਲਾਈਟ 'ਚ ਰਹਿਣ ਲੱਗ ਗਈ ਹੈ। ਦੱਸ ਦੇਈਏ ਕਿ 17 ਸਾਲ ਪਹਿਲੇ ਲਾਂਚ ਹੋਏ ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਦੀ ਰੀਮੇਕ 'ਚ ਹਿਨਾ ਖਾਨ ਨਜ਼ਰ ਆਉਣ ਵਾਲੀ ਹੈ। ਏਕਤਾ ਕਪੂਰ ਨੇ ਇਸ ਨਵੇਂ ਸੀਰੀਅਲ ਹਿਨਾ ਖਾਨ ਕੋਮੋਲਿਕਾ ਵਾਲਾ ਕਿਰਦਾਰ ਨਿਭਾਏਗੀ।