ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਆਪਣੀ ਲਵ ਲਾਈਫ ਨੂੰ ਦੁਨੀਆ ਸਾਹਮਣੇ ਲਿਆਉਣ ਤੋਂ ਬਾਅਦ ਹਿਨਾ ਖਾਨ ਅਕਸਰ ਹੀ ਬੁਆਏਫ੍ਰੈਂਡ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਹਿਨਾ, ਰਾਕੀ ਜੈਸਵਾਲ ਨਾਲ ਇਕ ਫੰਕਸ਼ਨ 'ਚ ਪੁੱਜੀ ਸੀ, ਜਿੱਥੇ ਉਨ੍ਹਾਂ ਨੇ ਪ੍ਰੇਮੀ ਨਾਲ ਰੋਮਾਂਟਿਕ ਡਾਂਸ ਕੀਤਾ। ਦੋਵੇਂ ਨੂੰ 1965 ਦੀ ਹਿੱਟ ਫਿਲਮ 'ਵਕਤ' ਦੇ ਸਦਾਬਹਾਰ ਗੀਤ 'ਐ ਮੇਰੀ ਜ਼ੋਹਰਾ ਜਬੀ' 'ਤੇ ਥਿਰਕਦੇ ਹੋਏ ਦੇਖਿਆ ਗਿਆ। ਦੋਹਾਂ ਦੇ ਇਸ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਰਾਕੀ-ਹਿਨਾ ਦੀ ਕੈਮਿਸਟੀ ਦਾ ਜਵਾਬ ਨਹੀਂ।
ਦੋਵੇਂ ਇੱਕਠੇ ਪ੍ਰਫੈਕਟ ਕੱਪਲ ਲੱਗ ਰਹੇ ਹਨ। ਰਾਕੀ ਅਤੇ ਹਿਨਾ ਇਕ-ਦੂਜੇ ਨਾਲ ਮਸਤ ਹੋ ਕੇ ਡਾਂਸ ਕਰ ਰਹੇ ਹੈ। ਰਾਕੀ ਆਪਣੇ ਡਾਂਸ ਮੂਵਜ਼ ਅਤੇ ਸ਼ਾਇਰਾਨਾ ਅੰਦਾਜ਼ ਨਾਲ ਹਿਨਾ ਨੂੰ ਇਹ ਗੀਤ ਡੈਡੀਕੇਟ ਕਰ ਰਹੇ ਹਨ। ਉੱਥੇ ਅਦਾਕਾਰਾ ਵੀ ਪ੍ਰੇਮੀ ਦੇ ਤਾਲ ਨਾਲ ਤਾਲ ਮਿਲਾਉਂਦੀ ਹੋਈ ਦਿਖ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਹ ਦੋਵੇਂ ਦੁਬਈ 'ਚ ਛੁੱਟੀਆਂ ਮਨਾਉਣ ਗਏ ਸਨ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਕੀ ਨੇ 'ਬਿੱਗ ਬੌਸ' ਦੇ ਘਰ ਜਾ ਕੇ ਹਿਨਾ ਨੂੰ ਪ੍ਰਪੋਜ਼ ਕੀਤਾ ਸੀ।