FacebookTwitterg+Mail

Video: ਸਲਮਾਨ ਦੇ ਸ਼ੋਅ 'ਚ ਆਖਿਰ ਅਜਿਹਾ ਕੀ ਹੋਇਆ ਕਿ ਫੁੱਟ-ਫੁੱਟ ਕੇ ਰੋਣ ਲੱਗੀ ਸੰਸਕਾਰੀ ਨੂੰਹ ਹਿਨਾ ਖਾਨ

hina khan cries
09 November, 2017 05:22:55 PM

ਮੁੰਬਈ(ਬਿਊਰੋ)— ਬਿੱਗ ਬੌਸ ਦੇ ਘਰ 'ਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਹਿਨਾ ਖਾਨ ਦੇ ਬਾਰੇ 'ਚ ਘਰਵਾਲੇ ਕੀ-ਕੀ ਗੱਲਾਂ ਕਰ ਰਹੇ ਹਨ। ਬਾਕੀ ਮੁਕਾਬਲੇਬਾਜਾਂ ਦਾ ਇਹ ਮੰਨਣਾ ਹੈ ਕਿ ਹਿਨਾ ਖਾਨ ਦਾ ਨੇਚਰ ਕਾਫੀ ਡੋਮੀਨੇਟਿੰਗ ਹੈ। ਹੁਣ ਘਰਵਾਲਿਆਂ ਨੂੰ ਇਕ ਲਗਜ਼ਰੀ ਬਜਟ ਟਾਸਕ ਦਿੱਤਾ ਜਾਵੇਗਾ, ਜਿਸ ਮੁਤਾਬਕ ਸਾਰਿਆ ਨੂੰ ਇਕ ਰਾਕੇਟ 'ਚ ਬੈਠਣਾ ਪਵੇਗਾ। ਹਰ ਕਿਸੇ 'ਤੇ ਪ੍ਰਾਈਜ਼ ਮਨੀ ਲਗਾਈ ਜਾਵੇਗੀ।

ਜੋ ਵੀ ਰਾਕੇਟ ਤੋਂ ਬਾਹਰ ਨਿਕਲੇਗਾ ਉਂਨਾ ਪੈਸਾ ਪ੍ਰਾਈਜ਼ ਮਨੀ ਤੋਂ ਹਟਾ ਲਿਆ ਜਾਵੇਗਾ। ਜੇਕਰ ਕੋਈ ਵੀ ਮੈਂਬਰ ਰਾਕੇਟ ਤੋਂ ਹੇਠਾਂ ਉਤਰਨਾ ਹੈ ਉਹ ਕੈਪਟਨਸ਼ਿੱਪ ਲਈ ਅਗਲਾ ਦਾਅਵੇਦਾਰ ਹੋਵੇਗਾ ਪਰ ਕਹਾਣੀ 'ਚ ਸਭ ਤੋਂ ਵੱਡਾ ਟਵਿਸਟ ਅਜਿਹਾ ਆਉਂਦਾ ਹੈ ਕਿ ਪੂਰੀ ਪ੍ਰਾਈਜ਼ ਮਨੀ ਜ਼ੀਰੋ ਹੋ ਜਾਂਦੀ ਹੈ, ਇਹ ਸਭ ਹਿਨਾ ਖਾਨ ਦੇ ਕਾਰਨ ਹੁੰਦਾ ਹੈ।

ਹਿਨਾ ਖਾਨ ਆਪਣੀ ਗਲਤੀ ਮੰਨ ਕੇ ਫੁੱਟ-ਫੁੱਟ ਕੇ ਰੋਣ ਲੱਗਦੀ ਹੈ। ਇੱਥੇ ਦੇਖੋਂ ਬਿੱਗ ਬੌਸ ਦੇ ਆਉਣ ਵਾਲਾ ਮਹਾ ਟਵਿਸਟ ਦਾ ਵੀਡੀਓ।


Tags: Hina khanLuxury budget taskSalman khan Bigg boss11 ਬਿੱਗ ਬੌਸ11