FacebookTwitterg+Mail

BB11 Videos: ਸੰਸਕਾਰੀ ਨੂੰਹ ਹਿਨਾ ਖਾਨ ਨੇ ਪ੍ਰੇਮੀ ਨਾਲ 'ਬਿੱਗ ਬੌਸ ਹਾਊਸ' 'ਚ ਕੀਤੀ ਮੰਗਣੀ

hina khan engaged with rocky jaiswal in bigg boss house
08 December, 2017 04:56:02 PM

ਮੁੰਬਈ(ਬਿਊਰੋ)— 'ਬਿੱਗ-ਬੌਸ 11' 'ਚ ਇਸ ਹਫਤੇ ਦਾ ਲਗਜ਼ਰੀ ਬਜਟ ਟਾਸਕ ਮਜ਼ੇਦਾਰ ਬਣ ਗਿਆ ਹੈ। ਜਿੱਥੇ ਸਾਰੇ ਕੰਟੈਸਟੈਂਟਜ਼ ਦੇ ਘਰਵਾਲੇ ਸਰਪ੍ਰਾਈਜ਼ ਵਿਜ਼ਿਟ ਕਰ ਰਹੇ ਹਨ, ਉੱਥੇ ਘਰ ਦੀ ਸਭ ਤੋਂ ਚਰਚਿਤ ਕੰਟੈਸਟੈਂਟ ਹਿਨਾ ਖਾਨ ਨੂੰ ਇਹ ਟਾਸਕ ਕਾਫੀ ਸਪੈਸ਼ਲ ਮੁਮੈਂਟ ਦੇ ਗਿਆ ਕਿਉਂਕਿ ਘਰ ਵਿੱਚ ਉਨ੍ਹਾਂ ਦੇ ਬੁਆਏਫ੍ਰੈਂਡ ਰਾਕੀ ਜੈਯਸਵਾਲ ਨੇ ਐਂਟਰੀ ਜੋ ਕੀਤੀ ਹੈ। ਘਰ ਵਿੱਚ ਸਟੈਚਿਊ ਟਾਸਕ ਦੇ ਦੌਰਾਨ ਹਿਨਾ ਦੇ ਬੁਆਏਫ੍ਰੈਂਡ ਰਾਕੀ ਜੈਅਸਵਾਲ ਆਉਂਦੇ ਹਨ। ਉਨ੍ਹਾਂ ਨੂੰ ਦੇਖ ਕੇ ਹਿਨਾ ਕਾਫੀ ਇਮੋਸ਼ਨਲ ਹੋ ਜਾਂਦੀ ਹੈ ਅਤੇ ਰੋਣਾ ਸ਼ੁਰੂ ਕਰ ਦਿੰਦੀ ਹੈ।

ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਕਾਫੀ ਮਿਸ ਕੀਤਾ ਹੈ, ਜਿਸ 'ਤੇ ਰਾਕੀ ਨੇ ਕਿਹਾ ਕਿ ਮੈਂ ਤਾਂ ਆਪਣਾ ਦਿਲ ਤੁਹਾਡੇ 'ਤੇ ਹਾਰਿਆ ਹੈ, ਆਈ ਲਵ ਯੂ। ਇਸ ਤੋਂ ਬਾਅਦ ਬੈਡਰੂਮ ਵਿੱਚ ਜਾ ਕੇ ਰਾਕੀ ਹਿਨਾ ਦੇ ਨਾਲ ਗੱਲਬਾਤ ਕਰਦੇ ਹਨ। ਉਹ ਹਿਨਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਨੂੰ ਰਿੰਗ ਪਹਿਨਾਉਂਦੇ ਹਨ, ਜਿਸ ਤੋਂ ਬਾਅਦ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਹਿਨਾ ਖਾਨ ਨੇ ਰਾਕੀ ਨਾਲ ਨੈਸ਼ਨਲ ਟੀ. ਵੀ. 'ਤੇ ਮੰਗਣੀ ਕਰ ਲਈ ਹੈ। ਜਦੋਂ ਰਾਕੀ ਘਰੋਂ ਬਾਹਰ ਜਾਣ ਲੱਗਦੇ ਹਨ ਤਾਂ ਹਿਨਾ ਕਾਫੀ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਵੀ ਆਪਣੇ ਨਾਲ ਲੈ ਕੇ ਜਾਵੇ। ਦੱਸ ਦੇਈਏ ਕਿ ਰਾਕੀ ਅਤੇ ਹਿਨਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨ ਵਿੱਚ ਹਨ।

ਉਨ੍ਹਾਂ ਨੇ ਕਦੇ ਆਪਣੇ ਰਿਸ਼ਤੇ 'ਤੇ ਖੁੱਲÎ੍ਹ ਕੇ ਗੱਲਬਾਤ ਨਹੀਂ ਕੀਤੀ। ਹਮੇਸ਼ਾ ਤੋਂ ਹੀ ਉਹ ਇੱਕ-ਦੂਜੇ ਨੂੰ ਆਪਣਾ ਦੋਸਤ ਦੱਸਦੇ ਆ ਰਹੇ ਹਨ ਪਰ ਹੁਣ ਨੈਸ਼ਨਲ ਟੀ. ਵੀ. 'ਤੇ ਦੋਹਾਂ ਨੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਘਰ ਵਿੱਚ ਜਿੱਥੇ ਹਿਨਾ ਹਰ ਕਿਸੇ ਦੇ ਨਿਸ਼ਾਨੇ 'ਤੇ ਬਣੀ ਹੋਈ ਹੈ, ਉੱਥੇ ਬਾਹਰ ਵੀ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਜਿਸ ਵਿੱਚ ਕਈ ਟੀ. ਵੀ ਸਿਤਾਰੇ ਵੀ ਮੌਜੂਦ ਹਨ ਪਰ ਹਿਨਾ ਦੇ ਸੁਪੋਰਟ ਵਿੱਚ ਉਨ੍ਹਾਂ ਦੇ ਬੁਆਏਫ੍ਰੈਂਡ ਰਾਕੀ ਹਮੇਸ਼ਾ ਖੜ੍ਹੇ ਰਹੇ ਹਨ। ਉਨ੍ਹਾਂ ਨੇ ਆਪਣੇ ਆਲੋਚਕਾਂ ਦੀ ਇੱਕ-ਇੱਕ ਗੱਲ ਦਾ ਜਵਾਬ ਦਿੱਤਾ ਹੈ। 


Tags: Hina khanEngagedRocky jaiswalBigg boss11ਬਿੱਗ-ਬੌਸ 11ਹਿਨਾ ਖਾਨ