ਨਵੀਂ ਦਿੱਲੀ(ਬਿਊਰੋ)— ਹਿਨਾ ਖਾਨ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 2 ਅਕਤੂਬਰ 1987 ਨੂੰ ਹੋਇਆ ਸੀ। ਹਾਲ ਹੀ 'ਚ ਉਸ ਨੇ ਆਪਣੇ ਪ੍ਰੇਮੀ ਰਾਕੀ ਜੈਸਵਾਲ ਤੇ ਕੁਝ ਕਰੀਬੀ ਦੋਸਤਾਂ ਨਾਲ ਪਾਰਟੀ ਕੀਤੀ। ਕੇਕ ਕੱਟਦਿਆ ਹਿਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਅਦਾਕਾਰਾ ਨੇ ਫੈਨਕਲਬ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਹੋ ਰਿਹਾ ਹੈ। ਕੇਕ ਕੱਟਦੇ ਸਮੇਂ ਹਿਨਾ ਖਾਨ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਨੇ ਸਿਰ 'ਤੇ ਕਰਾਊਨ ਪਾਇਆ ਹੈ। ਪਾਰਟੀ 'ਚ ਵਿਕਾਸ ਗੁਪਤਾ, ਰੋਹਨ ਮਹਿਰਾ, ਬੇਨਾਫਸ਼ਾ, ਕਾਂਚੀ ਸਿੰਘ, ਪ੍ਰਿਯੰਕ ਸ਼ਰਮਾ ਵੀ ਨਜ਼ਰ ਆਏ।
ਬਰਥਡੇ ਸੈਲੀਬ੍ਰੇਸ਼ਨ 'ਚ ਸਪਨਾ ਚੌਧਰੀ ਮੌਜੂਦ ਨਹੀਂ ਸੀ ਪਰ ਰਾਕੀ, ਬੇਨਾਫਸ਼ਾ ਤੇ ਹਿਨਾ ਨੇ ਸਪਨਾ ਦੇ ਹਿੱਟ ਗੀਤ 'ਤੇਰੀ ਆਂਖੋ ਕਾ ਯੋ ਕਾਜਲ' 'ਤੇ ਕਾਫੀ ਡਾਂਸ ਕੀਤਾ।
ਹਿਨਾ ਖਾਨ ਦੇ ਮੂੰਹ 'ਤੇ ਵਿਕਾਸ ਗੁਪਤਾ ਨੇ ਕੇਕ ਲਾਇਆ। ਇਸ ਦੌਰਾਨ ਹਿਨਾ ਵੀ ਸਪੋਰਟੀ ਅੰਦਾਜ਼ 'ਚ ਕੇਕ ਮੂੰਹ 'ਤੇ ਲਾਉਣ ਦੇ ਰਹੀ ਸੀ।
'ਬਿੱਗ ਬੌਸ' 'ਚ ਨੇਹਾ ਤੇ ਵਿਕਾਸ 'ਚ ਕੋਲਡ ਵਾਰ ਦੇਖਣ ਨੂੰ ਮਿਲੀ ਸੀ ਪਰ ਘਰ ਤੋਂ ਨਿਕਲਣ ਤੋਂ ਬਾਅਦ ਉਸ ਦੇ ਰਿÎਸ਼ਤੇ ਪਹਿਲਾ ਵਾਂਗ ਹੀ ਦਿਸੇ।