ਮੁੰਬਈ (ਬਿਊਰੋ)— ਹਿਨਾ ਖਾਨ ਅੱਜਕਲ੍ਹ ਆਪਣੇ ਆਉਣ ਵਾਲੇ ਨਵੇਂ ਸ਼ੋਅ 'ਕਸੌਟੀ ਜ਼ਿੰਦਗੀ ਕੀ' ਨਾਲ ਚਰਚਾ 'ਚ ਛਾਈ ਹੋਈ ਹੈ।
ਏਕਤਾ ਕਪੂਰ ਦੇ ਇਸ ਸ਼ੋਅ 'ਚ ਉਹ 'ਕੋਮੋਲੀਕਾ' ਦੇ ਰੋਲ 'ਚ ਨਜ਼ਰ ਆਵੇਗੀ।
ਇਸ ਸ਼ੋਅ 'ਚ ਆਪਣੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਿਨਾ ਕੁਝ ਪਲ ਆਪਣੇ ਪਰਿਵਾਰ ਨਾਲ ਲੰਡਨ 'ਚ ਕੁਆਲਿਟੀ ਟਾਈਮ ਸਪੈਂਡ ਕਰ ਰਹੀ ਹੈ।
ਹਿਨਾ ਲੰਦਨ 'ਚ ਹੁੰਦੀ ਹੋਈ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।
ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰਦੀ ਰਹਿੰਦੀ ਹੈ।
ਹਿਨਾ ਨੂੰ ਸ਼ਾਪਿੰਗ ਕਰਨਾ ਬੇਹੱਦ ਪਸੰਦ ਹੈ। ਇਸ ਦੇ ਚੱਲਦੇ ਉਸ ਨੇ ਬੀਤੇ ਦਿਨ ਲੰਡਨ 'ਚ ਖੂਬ ਸ਼ਾਪਿੰਗ ਕੀਤੀ।
ਇਸ ਦੌਰਾਨ ਉਹ ਖੂਬ ਮਸਤੀ ਦੇ ਮੂਡ 'ਚ ਵੀ ਨਜ਼ਰ ਆਈ।
ਹਿਨਾ ਦੇ ਫੈਸ਼ਨ ਸੈਂਸ ਦਾ ਉਂਝ ਕੋਈ ਜਵਾਬ ਨਹੀਂ। ਬਿੱਗ ਬੌਸ 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ ਆਈਕਨ ਬਣ ਗਈ ਹੈ।
ਇਸ ਦੇ ਚੱਲਦੇ 2018 'ਚ ਉਨ੍ਹਾਂ ਨੂੰ 'ਸਟਾਈਲਿਸ਼ ਦੀਵਾ' ਦਾ ਐਵਾਰਡ ਵੀ ਮਿਲ ਚੁੱਕਾ ਹੈ।