ਮੁੰਬਈ— 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਕਸ਼ਰਾ ਭਾਵ ਹਿਨਾ ਖਾਨ ਨੇ ਜਦੋਂ ਤੋਂ ਸ਼ੋਅ ਛੱਡਿਆ ਹੈ, ਉਦੋਂ ਤੋਂ ਉਹ ਇਕ ਲੰਮੇ ਬ੍ਰੇਕ 'ਤੇ ਚੱਲ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹਿਨਾ ਇਸ ਬ੍ਰੇਕ ਨੂੰ ਕੰਮ 'ਚ ਲਿਆ ਰਹੀ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਫੋਟੋਸ਼ੂਟ ਕਰਵਾ ਕੇ ਕੁਝ ਗਲੈਮਰੈੱਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਫੈਨਜ਼ ਇਸ 'ਚ ਉਸ ਦਾ ਸੁਪਰ ਸਟਾਈਲਿਸ਼ ਅੰਦਾਜ਼ ਦੇਖ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਹਿਨਾ 'ਖਤਰੋਂ ਕੇ ਖਿਲਾੜੀ' ਦੇ ਅਗਲੇ ਸੀਜ਼ਨ 'ਚ ਨਜ਼ਰ ਆ ਸਕਦੀ ਹੈ। ਹਿਨਾ ਨੂੰ ਖਤਰਨਾਕ ਸਟੰਟ ਕਰਦੇ ਹੋਏ ਦੇਖਣਾ ਫੈਨਜ਼ ਲਈ ਕਾਫੀ ਮਨੋਰੰਜਕ ਰਹੇਗਾ।