FacebookTwitterg+Mail

ਨਿਊਯਾਰਕ 'ਚ 'ਇੰਡੀਆ ਡੇਅ ਪਰੇਡ' ਦਾ ਹਿੱਸਾ ਬਣੀ ਹਿਨਾ ਖਾਨ, ਦੇਖੋ ਤਸਵੀਰਾਂ

hina khan is a proud indian at india day parade
19 August, 2019 12:56:11 PM

ਮੁੰਬਈ(ਬਿਊਰੋ)— ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖਾਨ ਜਿਨ੍ਹਾਂ ਨੂੰ ਆਖਿਰੀ ਵਾਰ 'ਕਸੌਟੀ ਜ਼ਿੰਦਗੀ ਕੀ' 'ਚ ਕੋਮੋਲਿਕਾ ਦੇ ਕਿਰਦਾਰ 'ਚ ਦੇਖਿਆ ਗਿਆ ਸੀ। ਉਨ੍ਹਾਂ ਨੇ ਐਤਵਾਰ ਨੂੰ ਨਿਊਯਾਰਕ ਸ਼ਹਿਰ 'ਚ 'ਇੰਡੀਆ ਡੇਅ ਪਰੇਡ' 'ਚ ਹਿੱਸਾ ਲਿਆ। ਇਸ ਸ਼ਾਨਦਾਰ ਇਵੈਂਟ 'ਚ ਸ਼ਾਮਿਲ ਹੋਣ ਵਾਲੀ ਇਹ ਪਹਿਲੀ ਟੀ. ਵੀ. ਅਦਾਕਾਰਾ ਹੈ।

Punjabi Bollywood Tadka
ਹਾਲ ਹੀ 'ਚ ਹਿਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਨਿਊਯਾਰਕ 'ਚ ਹੋਈ ਪਰੇਡ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸਾੜ੍ਹੀ ਪਹਿਨੇ ਹੱਥਾਂ 'ਚ ਤਿਰੰਗਾ ਫੜ੍ਹੇ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka
ਹਿਨਾ ਨੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੋਏ ਲਿਖਿਆ,''ਆਪਣੇ ਦੇਸ਼ ਨੂੰ ਰਿਪ੍ਰੇਜੈਂਟ ਕਰਨਾ ਹਮੇਸ਼ਾ ਤੋਂ ਹੀ ਖੁਸ਼ੀ ਦੀ ਗੱਲ ਰਹੀ ਹੈ ਅਤੇ ਖਾਸ ਕਰਕੇ ਜਦੋਂ ਤੁਹਾਨੂੰ ਦੁਨੀਆ ਦੇ ਸਭ ਤੋਂ ਪਾਵਰਫੁੱਲ ਦੇਸ਼ 'ਚ ਅਜਿਹਾ ਕਰਨ ਦਾ ਮੌਕਾ ਮਿਲੇ, ਇਸ ਤੋਂ ਜ਼ਿਆਦਾ ਵਿਸ਼ੇਸ਼ ਅਧਿਕਾਰ ਕੁਝ ਨਹੀਂ ਹੋ ਸਕਦਾ। ਆਪਣੇ ਪਿਆਰੇ ਦੇਸ਼ ਦੇ ਤਿਰੰਗੇ ਨੂੰ ਹੱਥਾਂ 'ਚ ਲੈਣਾ।''

Punjabi Bollywood Tadka
ਇਸ ਖਾਸ ਮੌਕੇ 'ਤੇ ਹਿਨਾ ਖਾਨ ਨੇ ਇੰਡੀਅਨ ਡਰੈੱਸ ਪਹਿਨ ਸਭ ਦਾ ਦਿਲ ਜਿੱਤ ਲਿਆ। ਦੱਸ ਦੇਈਏ ਕਿ ਜਲਦ ਹੀ ਹਿਨਾ ਖਾਨ ਫਿਲਮ 'ਲਾਈਨਸ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਦਾ ਪਹਿਲਾ ਲੁੱਕ ਵੀ ਸਾਹਮਣੇ ਆ ਚੁਕਿਆ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina KhanIndia Day ParadeNew YorkTelevision CelebrityTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari