ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਨੂੰਹ ਹਿਨਾ ਖਾਨ 'ਬਿਗ-ਬੌਸ' ਦੇ ਘਰ ਦੀ ਨਵੀਂ ਕੈਪਟਨ ਬਣ ਗਈ ਹੈ। ਉਨ੍ਹਾਂ ਨੇ ਕੈਪਟੈਂਸੀ ਲਈ ਆਪਣਾ ਨਾਂ ਦਿੱਤਾ ਸੀ। ਹਿਨਾ ਨੂੰ ਵਿਕਾਸ ਗੁਪਤਾ ਤੋਂ ਰਿਪਲੇਸ ਕੀਤਾ ਗਿਆ। ਪਿਛਲੇ ਹਫਤੇ ਵਿਕਾਸ ਲਗਜਰੀ ਬਜਟ ਟਾਸਕ ਦੌਰਾਨ ਪੁਨੀਸ਼ ਸ਼ਰਮਾ ਨਾਲ ਹੱਥੋਪਾਈ ਕਰ ਬੈਠੇ ਸਨ ਹੁਣ ਉਨ੍ਹਾਂ ਨੂੰ ਪੂਰੇ ਸੀਜ਼ਨ ਦੇ ਲਈ ਕੈਪਟੈਂਸੀ ਤੋਂ ਕੱਢਿਆ ਗਿਆ ਹੈ। ਪਿਛਲੀ ਰਾਤ ਅਰਸ਼ੀ ਖਾਨ ਅਤੇ ਹਿਨਾ ਖਾਨ ਵਿਚਕਾਰ ਜ਼ਬਰਦਸਤ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਅਰਸ਼ੀ ਨੂੰ ਕਾਲਕੋਠਰੀ ਵਿੱਚ ਪਾ ਦਿੱਤਾ ਗਿਆ। ਇਸ ਨਾਲ ਅਰਸ਼ੀ ਇੰਨੀ ਨਾਰਾਜ਼ ਹੋ ਗਈ ਕਿ ਉਨ੍ਹਾਂ ਨੇ ਹਿਨਾ ਨੂੰ ਮਾਂ ਦੀ ਗਾਲ ਕੱਢ ਦਿੱਤੀ ਸੀ। ਹਿਨਾ ਨੇ ਵੀ ਅਰਸ਼ੀ ਨੂੰ 'ਘਟੀਆ ਔਰਤ' ਕਿਹਾ ਸੀ।
ਦੱਸ ਦੇਈਏ ਕਿ ਹਿਨਾ ਖਾਨ 'ਬਿਗ-ਬੌਸ' ਦੇ ਇਸ ਸੀਜ਼ਨ ਵਿੱਚ ਸਭ ਤੋਂ ਜਿਆਦਾ ਫੀਸ ਪਾਉਣ ਵਾਲੇ ਕੰਟੈਸਟੈਂਟ ਹੈ। ਹਿਨਾ ਖਾਨ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' ਵਿੱਚ 7 ਸਾਲ ਨਜ਼ਰ ਆਈ ਸੀ। ਇਸ ਸੀਰੀਅਲ ਦੀ ਬਦੌਲਤ ਇੰਡਸਟਰੀ ਵਿੱਚ ਉਨ੍ਹਾਂ ਨੂੰ ਖਾਸ ਪਹਿਚਾਣ ਮਿਲੀ ਸੀ। ਇਸ ਤੋਂ ਬਾਅਦ ਉਹ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਵਿੱਚ ਵੀ ਨਜ਼ਰ ਆਈ। ਇਸ ਸ਼ੋਅ ਲਈ ਹਿਨਾ ਨੂੰ ਚੰਗੀ ਫੀਸ ਵੀ ਮਿਲੀ ਅਤੇ ਹੁਣ ਉਹ ਬਿਗ-ਬੌਸ ਰਾਹੀਂ ਉਨ੍ਹਾਂ ਦੀ ਕਲਰਜ਼ ਨਾਲ ਡੀਲ ਹੋਈ। ਬਿਗ-ਬੌਸ ਦੇ ਸ਼ੋਅ ਵਿੱਚ ਆਪਣੇ ਬਿਆਨਾਂ ਨਾਲ ਤਹਿਲਕਾ ਮਚਾ ਰਹੀ ਹਿਨਾ ਖਾਨ ਨੂੰ ਇਸ ਸ਼ੋਅ ਵਿੱਚ ਰਹਿਣ ਲਈ 7 ਤੋਂ 8 ਲੱਖ ਰੁਪਏ ਦਿੱਤੇ ਜਾ ਰਹੇ ਹਨ।
ਦੱਸ ਦੇਈਏ ਕਿ ਪ੍ਰਿਯਾਂਕ ਸ਼ਰਮਾ ਇੱਕ ਵਾਰ ਫਿਰ ਬਿਗ-ਬੌਸ ਵਿੱਚ ਐਂਟਰੀ ਕਰਨ ਜਾ ਰਹੇ ਹਨ। ਘਰ ਦਾ ਨਿਯਮ ਤੋੜਨ ਨੁੰੰ ਲੈ ਕੇ ਘਰ ਤੋਂ ਬੇਘਰ ਹੋਏ ਪ੍ਰਿਯਾਂਕ ਸ਼ੋਅ ਤੇ ਵਾਈਲਡ ਕਾਰਡ ਰਾਹੀਂ ਐਂਟਰੀ ਕਰ ਸਕਦੇ ਹਨ। ਦੱਸਣਯੋਗ ਹੈ ਕਿ ਵਿਕਾਸ ਗੁਪਤਾ ਅਤੇ ਆਕਾਸ਼ ਡਡਲਾਨੀ ਦੀ ਲੜਾਈ ਵਿੱਚ ਵਿਕਾਸ ਨੁੰ ਸੁਪੋਰਟ ਕਰਦੇ ਹੋਏ ਪ੍ਰਿਯਾਂਕ ਨੇ ਆਕਾਸ਼ ਨੂੰ ਧੱਕਾ ਦੇ ਦਿੱਤਾ ਸੀ। ਘਰ ਵਿੱਚ ਹਿੰਸਾ ਕਰਨ ਨੂੰ ਲੈ ਕੇ 'ਬਿਗ-ਬੌਸ' ਦੇ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਹੁਣ ਖਬਰ ਹੈ ਕਿ ਪ੍ਰਿਯਾਂਕ ਜਲਦ ਹੀ ਇਸ ਸ਼ੋਅ ਤੇ ਵਾਈਲਡ ਕਾਰਡ ਐਂਟਰੀ ਕਰ ਸਕਦੇ ਹਨ। ਪ੍ਰਿਯਾਂਕ ਨੇ ਇਸ ਦੀ ਪੁਸ਼ਟੀ ਹਾਲ ਹੀ 'ਚ ਮੀਡੀਆ ਨੂੰ ਦਿੱਤੀ ਹੈ।