ਜਲੰਧਰ(ਬਿਊਰੋ)— ਹਿਨਾ ਖਾਨ ਟੀ. ਵੀ. ਦੀ ਸਭ ਤੋਂ ਸਟਾਈਲਿਸ਼ ਅਦਾਕਾਰਾਂ 'ਚੋਂ ਇਕ ਹੈ। ਟੀ.ਵੀ. ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਈ ਹਿਨਾ ਖਾਨ ਫਿਲਹਾਲ 'ਕਸੌਟੀ ਜ਼ਿੰਦਗੀ' 'ਚ ਕੰਮ ਕਰ ਰਹੀ ਹੈ। ਕਸੌਟੀ 'ਚ ਉਹ ਕੋਮੋਲਿਕਾ ਦਾ ਕਿਰਦਾਰ ਨਿਭਾ ਰਹੀ ਹੈ।

ਜੋ ਇਕ ਨੈਗੇਟਿਵ ਕਿਰਦਾਰ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਨੈਗੇਟਿਵ ਰੋਲ ਪਲੇਅ ਕਰ ਰਹੀ ਹੈ ਪਰ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਇਸ ਰੋਲ 'ਚ ਵੀ ਬਹੁਤ ਪਸੰਦ ਕਰ ਰਹੇ ਹਨ।

ਹਿਨਾ ਆਪਣੀ ਐਕਟਿੰਗ ਨਾਲ ਤਾਂ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਹੀ ਰਹੀ ਹੈ ਇਸ ਦੇ ਨਾਲ ਹੀ ਫੈਨਸ਼ ਸੈਂਸ ਦੇ ਮਾਮਲੇ 'ਚ ਵੀ ਉਹ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹੈ।

ਆਏ ਦਿਨ ਹਿਨਾ ਖਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕਰਦੀ ਹੈ ਜਿਨ੍ਹਾਂ 'ਚ ਉਨ੍ਹਾਂ ਦੀ ਹਰ ਵਾਰ ਵੱਖਰੀ ਲੁੱਕ ਦੇਖਣ ਨੂੰ ਮਿਲਦੀ ਹੈ।

ਫੈਨਜ਼ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।

ਦੱਸ ਦੇਈਏ ਕਿ 'ਬਿੱਗ ਬੌਸ 11' 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ ਆਈਕਨ ਬਣ ਗਈ ਹੈ।
