ਜਲੰਧਰ(ਬਿਊਰੋ)— ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ। ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਖਾਨ ਦੀਆਂ ਇਹ ਤਸਵੀਰਾਂ ਕਿਸੇ ਫੋਟੋਸ਼ੂਟ ਦੌਰਾਨ ਦੀਆਂ ਹਨ।
ਹਿਨਾ ਦਾ ਇਹ ਹੌਟ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ।
ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।
ਦੱਸ ਦੇਈਏ ਕਿ ਹਿਨਾ ਖਾਨ ਆਏ ਦਿਨੀਂ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਤੋਂ ਪਹਿਲਾਂ ਵੀ ਹਿਨਾ ਖਾਨ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ।