ਮੁੰਬਈ (ਬਿਊਰੋ)— ਟੀ. ਵੀ. ਅਭਿਨੇਤਰੀ ਹਿਨਾ ਖਾਨ ਕਦੇ ਵੀ ਟਰੈਂਡ 'ਚ ਰਹਿਣ ਦਾ ਮੌਕਾ ਨਹੀਂ ਛੱਡਦੀ ਹੈ। ਹਾਲ ਹੀ 'ਚ ਉਸ ਨੇ 'ਫਿਟਲੁੱਕ' ਨਾਂ ਦੀ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦੇ ਕਵਰ ਪੇਜ 'ਤੇ ਹਿਨਾ ਨੀਲੇ ਰੰਗ ਦੇ ਡਰੈੱਸ 'ਚ ਬੇਹੱਦ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਹਿਨਾ ਨੇ ਇਹ ਫੋਟੋਸ਼ੂਟ ਮੈਗਜ਼ੀਨ ਦੇ ਮਾਰਚ ਅੰਕ ਲਈ ਕਰਵਾਇਆ ਹੈ। 'ਬਿੱਗ ਬੌਸ' ਦੀ ਮੁਕਾਬਲੇਬਾਜ਼ ਰਹੀ ਹਿਨਾ ਖਾਨ ਬੀਤੇ ਦਿਨੀਂ ਕਾਫੀ ਟਰੋਲਰ ਹੋ ਰਹੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਦੁਖੀ ਸੀ। ਉਸ ਨੇ ਇਸ ਟਰੋਲਿੰਗ ਨੂੰ ਲੈ ਕੇ ਆਪਣੇ ਫੈਨਜ਼ ਨੂੰ ਸਮਝਾਉਂਦਿਆਂ ਕਿਹਾ ਸੀ ਕਿ ਜੇਕਰ ਅੱਗੇ ਅਜਿਹਾ ਹੀ ਹੁੰਦਾ ਰਿਹਾ ਤਾਂ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਡਿਲੀਟ ਕਰ ਦੇਵੇਗੀ। ਇਹ ਸਭ ਹਿਨਾ ਨਾਲ ਉਦੋਂ ਤੋਂ ਹੋ ਰਿਹਾ ਸੀ, ਜਦੋਂ ਵਿਵਾਦਿਤ ਸੋਅ 'ਬਿੱਗ ਬੌਸ' 'ਚ ਸ਼ਿਲਪਾ ਸ਼ਿੰਦੇ ਤੇ ਹਿਨਾ ਵਿਚਾਲੇ ਲੜਾਈ ਹੋ ਰਹੀ ਸੀ। ਉਸ ਤੋਂ ਬਾਅਦ ਹੀ ਸ਼ਿਲਪਾ ਦੇ ਫੈਨਜ਼ ਨੇ ਹਿਨਾ ਨੂੰ ਰੱਜ ਕੇ ਟਰੋਲ ਕੀਤਾ। ਇਸ ਦੇ ਨਾਲ ਉਹ ਹਿਨਾ ਦੀਆਂ ਤਸਵੀਰਾਂ ਤੇ ਵੀਡੀਓਜ਼ 'ਤੇ ਵੀ ਕਾਫੀ ਨੈਗੇਟਿਵ ਕੁਮੈਂਟਸ ਕਰਦੇ ਰਹਿੰਦੇ ਹਨ।