FacebookTwitterg+Mail

ਸੰਸਕਾਰੀ ਨੂੰਹ ਵਲੋਂ ਦੱਖਣੀ ਅਦਾਕਾਰਾਂ ਦੀ ਬੇਇੱਜ਼ਤੀ ਕਰਨ 'ਤੇ ਮਚਿਆ ਬਵਾਲ, ਇੰਝ ਕਰਾਈ ਲਾਹ-ਪਾਹ

hina khan shocking remark on south heroines
27 October, 2017 04:26:43 PM

ਮੁੰਬਈ(ਬਿਊਰੋ)— ਜਦੋਂ ਤੋਂ ਟੀ. ਵੀ. 'ਤੇ 'ਬਿੱਗ ਬੌਸ 11' ਪ੍ਰਸਾਰਿਤ ਹੋਣਾ ਸ਼ੁਰੂ ਹੋਇਆ ਹੈ, ਉਸੇ ਸਮੇਂ ਤੋਂ ਲਗਾਤਾਰ ਵਿਵਾਦਾਂ ਦਾ ਸਿਲਸਿਲਾ ਜਾਰੀ ਹੈ। ਹੁਣ ਸ਼ੋਅ ਤੋਂ ਇਕ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ। ਇਸ ਵਾਰ ਕਿਸੇ ਨੇ ਕਿਸੇ 'ਤੇ ਹੱਥ ਨਹੀਂ ਚੁੱਕਿਆ। ਅਸਲ 'ਚ ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਚੱਲ ਰਹੀ ਹੈ, ਜਿਸ 'ਚ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਹਿਨਾ ਖਾਨ ਦੱਖਣੀ ਇੰਡਸਟਰੀ ਦੇ ਵਿਰੁੱਧ ਵੱਡਾ ਬਿਆਨ ਦਿੰਦੀ ਦਿਖ ਰਹੀ ਹੈ।

ਹਿਨਾ ਖਾਨ ਆਪਣੇ ਸਾਥੀ ਮੁਕਾਬਲੇਬਾਜਾਂ ਨੂੰ ਦੱਸ ਰਹੀ ਹੈ ਕਿ ਉਨ੍ਹਾਂ ਨੇ ਦੱਖਣ ਦੀਆਂ 2 ਵੱਡੀਆਂ ਫਿਲਮਾਂ ਛੱਡੀਆਂ ਹਨ ਕਿਉਂਕਿ ਉਨ੍ਹਾਂ ਫਿਲਮਾਂ ਲਈ ਉਨ੍ਹਾਂ ਨੂੰ ਭਾਰ ਵਧਾਉਣ ਲਈ ਕਿਹਾ ਗਿਆ ਸੀ।
ਹਿਨਾ ਨੇ ਵੀਡੀਓ 'ਚ ਕਿਹਾ, ''ਸਾਊਥ ਦੇ ਨਿਰਦੇਸ਼ਕ ਆਪਣੀਆਂ ਅਭਿਨੇਤਰੀਆਂ ਨੂੰ ਭਾਰ ਵਧਾਉਣ ਲਈ ਕਹਿੰਦੇ ਹਨ।

ਇਹ ਉਨ੍ਹਾਂ ਲਈ ਬਹੁਤ ਹੀ ਸਾਧਾਰਨ ਗੱਲ ਹੈ। ਉਨ੍ਹਾਂ ਨੂੰ ਅਜਿਹੀਆਂ ਅਭਿਨੇਤਰੀਆਂ ਪਸੰਦ ਹਨ, ਜਿਨ੍ਹਾਂ ਦਾ ਭਾਰ ਵਧਿਆ ਹੁੰਦਾ ਹੈ। ਮੈਂ ਇਸ ਕਾਰਨ ਦੋ ਵੱਡੀਆਂ ਦੱਖਣੀ ਫਿਲਮਾਂ ਨੂੰ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਸਾੜ੍ਹੀ 'ਚ ਡਾਂਸ ਕਰਦੀਆਂ ਹੋਈਆਂ ਮੋਟੀਆਂ ਅਭਿਨੇਤਰੀਆਂ ਚੰਗੀਆਂ ਲੱਗਦੀਆਂ ਹਨ। ਉੱਥੋਂ ਦੇ ਲੋਕ ਇਨ੍ਹਾਂ ਅਦਾਕਾਰਾਂ ਨੂੰ ਪੈਸੇ ਬਹੁਤ ਦਿੰਦੇ ਹਨ।

ਮੈਂ ਜੋ ਦੋ ਫਿਲਮਾਂ ਛੱਡੀਆਂ ਸਨ, ਉਨ੍ਹਾਂ 'ਚੋਂ ਇਕ ਲਈ ਮੈਨੂੰ ਬਹੁਤ ਦੁੱਖ ਹੁੰਦਾ ਹੈ। ਉਹ ਬਹੁਤ ਵੱਡੀ ਫਿਲਮ ਸੀ। ਪੂਰੇ 15 ਸਾਲ ਬਾਅਦ ਮਹੇਸ਼ ਬਾਬੂ ਤੇ ਵੈਂਕਟੇਸ਼ ਇੱਕਠੇ ਇਕੋਂ ਫਿਲਮ 'ਚ ਆ ਰਹੇ ਸਨ, ਜਿਸ 'ਚ ਮੈਨੂੰ ਅਦਾਕਾਰਾ ਦਾ ਰੋਲ ਆਫਰ ਹੋਇਆ ਸੀ, ਫਿਰ ਬਾਅਦ 'ਚ ਉਹੀ ਰੋਲ ਕਿਸੇ ਹੋਰ ਨੇ ਕੀਤਾ ਸੀ।''

ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਦੱÎਖਣੀ ਇੰਡਸਟਰੀ ਦੀ ਅਦਾਕਾਰਾ ਹਸੀਕਾ ਮੋਟਵਾਨੀ ਨੇ ਹਿਨਾ ਨੂੰ ਸੋਸ਼ਲ ਮੀਡੀਆ ਰਾਹੀ ਖੂਬ ਖਰੀਆਂ ਖੋਟੀਆਂ ਸੁਣਾਈਆਂ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੇਖਣਾ ਸ਼ੁਰੂ ਕੀਤਾ ਹੈ। ਉਂਝ ਹੀ ਹਿਨਾ ਖਾਨ ਦੀ ਆਲੋਚਨਾ ਹੋਣਾ ਸ਼ੁਰੂ ਹੋ ਗਈ ਹੈ।

ਕਈ ਲੋਕ ਹਿਨਾ ਦੀ ਨਿੰਦਾ ਕਰ ਰਹੇ ਹਨ ਕਿ ਉਹ ਸਾਊਥ ਇੰਡਸਟਰੀ ਦੇ ਬਾਰੇ 'ਚ ਅਜਿਹੀ ਗੱਲ ਕਹਿ ਕਿਵੇਂ ਸਕਦੇ ਹਨ? ਕੁਝ ਲੋਕ ਹਿਨਾ ਨੂੰ ਟਵਿਟਰ 'ਤੇ ਨਸੀਹਤ ਵੀ ਦੇ ਰਹੇ ਹਨ। ਦੇਖਣਾ ਹੋਵੇਗਾ ਕਿ ਇਸ ਵੀਡੀਓ ਕਾਰਨ ਹਿਨਾ ਨੂੰ ਆਉਣ ਵਾਲੇ ਸਮੇਂ 'ਚ ਕੀ-ਕੀ ਝੇਲਣਾ ਪਵੇਗਾ, ਕਿਉਕਿ ਉਨ੍ਹਾਂ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਬਹੁਤ ਵੱਡੀ ਗੱਲ ਕਹੀ ਹੈ।

 


Tags: Bigg boss11Hina khanShocking remarkSouth heroinesਬਿੱਗ ਬੌਸ 11