ਮੁੰਬਈ—ਟੀ. ਵੀ. ਦਾ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਉਰਫ ਹਿਨਾ ਖ਼ਾਨ ਨੂੰ ਹੁਣ ਸਭ ਦੇ ਸਾਹਮਣੇ ਆਪਣੇ ਪ੍ਰੇਮੀ ਰੌਕੀ ਜੈਸਵਾਲ ਨਾਲ ਦਿਖਾਈ ਦੇਣ 'ਚ ਕੋਈ ਇਤਰਾਜ਼ ਨਹੀਂ। ਬਲਕਿ ਉਹ ਖੁਦ ਪਾਰਟੀ 'ਚ ਉਨ੍ਹਾਂ ਨਾਲ ਜਾਣਾ ਪਸੰਦ ਕਰਦੀ ਹੈ। ਹਾਲ ਹੀ 'ਚ ਹਿਨਾ ਨੂੰ ਨਿਊ ਸ਼ੋਅ 'ਮੋਹ ਮੋਹ ਦੇ ਧਾਗੇ' ਦੀ ਪਾਰਟੀ 'ਚ ਇਨਵਾਈਟ ਕੀਤਾ ਗਿਆ। ਇਸ ਪਾਰਟੀ 'ਚ ਹਿਨਾ ਪ੍ਰੇਮੀ ਰੌਕੀ ਨਾਲ ਪਹੁੰਚੀ। ਖਾਸ ਗੱਲ ਇਹ ਹੈ ਕਿ ਹਿਨਾ ਰੌਕੀ ਨਾਲ ਹੱਥਾ 'ਚ ਹੱਥ ਪਾਈ ਪਹੁੰਚੀ। ਬਲਕਿ ਪਾਰਟੀ 'ਚ ਹਿਨਾ ਰੌਕੀ ਨੂੰ ਆਪਣੇ ਹੱਥ ਨਾਲ ਖਾਣਾ ਖਿਵਾਉਂਦੀ ਵੀ ਨਜ਼ਰ ਆਈ।
ਹਿਨਾ ਨੇ ਰੌਕੀ ਨਾਲ ਪਾਰਟੀ 'ਚ ਹੱਥਾ 'ਚ ਹੱਥ ਪਾਈ ਐਂਟਰੀ ਕੀਤੀ, ਨਾਲ ਹੀ ਉਸ ਨੇ ਪਾਰਟੀ 'ਚ ਆਪਣੇ ਸਾਰੇ ਦੋਸਤਾਂ ਨੂੰ ਵੀ ਰੌਕੀ ਨੂੰ ਮਿਲਵਾਇਆ। ਹਿਨਾ ਨੇ ਇਕ ਮਿੰਟ ਲਈ ਵੀ ਰੌਕੀ ਨੂੰ ਇਕੱਲਾ ਨਹੀਂ ਛੱਡਿਆ। ਜਦੋ ਮੀਡੀਆ ਨੇ ਹਿਨਾ ਦੀ ਤਸਵੀਰ ਲੈਣ ਲਈ ਕਿਹਾ ਤਾਂ ਉਸ ਨੇ ਖੁਸ਼ੀਂ ਨਾਲ ਰੌਕੀ ਨਾਲ ਤਸਵੀਰ ਵੀ ਖਿਚਵਾਈ।
ਹਿਨਾ ਨੇ ਸਾਲ 2009 'ਚ ਟੀ. ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', ਇਸ ਨਾਲ ਟੀ. ਵੀ. ਡੈਬਿਊ ਕੀਤਾ ਸੀ। ਹਿਨਾ ਨੇ ਸ਼ੋਅ ਦੇ ਕਿਰਦਾਰ 'ਅਕਸ਼ਰਾ' ਨਾਲ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ। ਸ਼ੋਅ 'ਚ 8 ਸਾਲ ਕੰਮ ਕਰਨ ਤੋਂ ਬਾਅਦ ਹਿਨਾ ਨੇ ਇਹ ਸ਼ੋਅ ਛੱਡ ਦਿੱਤਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਰੌਕੀ ਨੇ ਇਸ ਸ਼ੋਅ 'ਚ ਐਗਜ਼ੀਕਿਊਟਿਵ ਪ੍ਰੋਡਿਊਸਰ ਦਾ ਕੰਮ ਕੀਤਾ ਹੈ।