FacebookTwitterg+Mail

ਸੈਕਸ ਰੈਕੇਟ 'ਚ ਮਸ਼ਹੂਰ ਡਾਇਰੈਕਟਰ ਗ੍ਰਿਫਤਾਰ, ਐੱਫ. ਆਈ. ਆਰ. ਦਰਜ

hindi film industry casting director held in sex racket in mumbai suburb versova
16 January, 2020 09:36:10 AM

ਮੁੰਬਈ (ਬਿਊਰੋ) — ਮੁੰਬਈ ਪੁਲਿਸ ਨੇ ਸੈਕਸ ਰੈਕੇਟ ਨਾਲ ਕਥਿਤ ਤੌਰ 'ਤੇ ਜੁੜੇ ਬਾਲੀਵੁੱਡ ਦੇ ਇਕ ਕਾਸਟਿੰਗ ਨਿਰਦੇਸ਼ਕ ਨੂੰ ਵਰਸੋਵਾ ਤੋਂ ਗ੍ਰਿਫਤਾਰ ਕਰਕੇ ਇਕ ਮੇਕਅੱਪ ਕਲਾਕਾਰ ਤੇ ਯੂਨੀਅਰ ਕਲਾਕਾਰ ਨੂੰ ਬਚਾਇਆ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਪੁਖਤਾ ਸੂਚਨਾ 'ਤੇ ਸਮਾਜਿਕ ਸੇਵਾ ਸ਼ਾਖਾ ਨੇ ਮੰਗਲਵਾਰ ਨੂੰ 32 ਸਾਲ ਨਵੀਲ ਪ੍ਰੇਮਲਾਲ ਆਰੀਆ ਨੂੰ ਗ੍ਰਿਫਤਾਰ ਕੀਤਾ। ਉਹ 2 ਪੀੜਤਾਂ ਦਾ 60-60 ਹਜ਼ਾਰ ਰੁਪਏ 'ਚ ਸੌਦਾ ਕਰਵਾ ਰਿਹਾ ਸੀ। ਦੋਸ਼ੀ ਤੋਂ ਪੁੱਛਗਿੱਛ 'ਚ ਪੁਲਸ ਨੂੰ ਪਤਾ ਲੱਗਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਰੈਕੇਟ ਚੱਲ ਰਿਹਾ ਸੀ ਤੇ ਕਈ ਮਾਡਲ ਤੇ ਬਾਲੀਵੁੱਡ ਸਿਤਾਰੇ ਵੀ ਇਸ 'ਚ ਸ਼ਾਮਲ ਹਨ।

ਦੱਸ ਦਈਏ ਕਿ ਸਮਾਜ ਸੇਵੀ ਸ਼ਾਖਾ ਦੇ ਸੀਨੀਅਰ ਇੰਸਪੈਕਟਰ ਸੰਦੇਸ਼ ਯੋਏਲ ਨੇ ਦੱਸਿਆ ਕਿ ਬਚਾਈਆਂ ਗਈਆਂ ਦੋਵੇਂ ਮਹਿਲਾਵਾਂ ਪੱਛਮ ਬੰਗਾਲ ਦੀਆਂ ਹਨ। ਉਹ ਦਿੱਲੀ 'ਚ ਇਸ ਰੈਕੇਟ ਨਾਲ ਜੁੜੇ ਦਲਾਲ ਅਸ਼ਵਿਨ ਕੁਮਾਰ ਦੇ ਸੰਪਰਕ 'ਚ ਸੀ, ਜਿਸ ਨੇ ਉਸ ਨੂੰ ਮੁੰਬਈ ਭੇਜਿਆ ਸੀ। ਉਸ ਨੇ ਦੱਸਿਆ ਕਿ ਇਸ ਮਾਮਲੇ 'ਚ ਆਰੀਆ ਦੇ ਦੋ ਹੋਰ ਸਹਿਯੋਗੀ ਸ਼ਾਮਲ ਹਨ। ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਜਾਰੀ ਹੈ।


Tags: Hindi Film IndustryCasting DirectorSex RacketMumbai SuburbVersova PoliceNavin Premlal AryaSocial Services BranchSandesh Yeole

About The Author

sunita

sunita is content editor at Punjab Kesari