FacebookTwitterg+Mail

Pics : 'ਹਿੰਦੀ ਮੀਡੀਅਮ' ਅਤੇ 'ਹਾਫ ਗਰਲਫਰੈਂਡ' ਦੀ ਸਕ੍ਰੀਨਿੰਗ ਮੌਕੇ ਨਜ਼ਰ ਆਏ ਇਹ ਸਿਤਾਰੇ

    1/16
19 May, 2017 04:11:30 PM

ਮੁੰਬਈ— 19 ਮਈ ਨੂੰ 'ਹਾਫ ਗਰਲਫਰੈਂਡ' ਅਤੇ 'ਹਿੰਦੀ ਮੀਡੀਅਮ' ਸਿਨੇਮਾਘਰਾਂ 'ਚ ਇਕੱਠੇ ਰਿਲੀਜ਼ ਹੋਈਆਂ ਹਨ। ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ। 'ਹਿੰਦੀ ਮੀਡੀਅਮ' ਦੀ ਸਕ੍ਰੀਨਿੰਗ ਮੌਕੇ ਇਰਫਾਨ ਖਾਨ ਹਿੰਦੀ ਅੱਖਰਾਂ ਵਾਲਾ ਕਾਲੇ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆਏ ਸਨ। ਫਿਲਮ ਦੀ ਸਕ੍ਰੀਨਿੰਗ 'ਤੇ ਇਮਰਾਨ ਹਾਸ਼ਮੀ ਨਾਲ 'ਜਨਤ' 'ਚ ਆਈ ਨਜ਼ਰ ਸੋਨਲ ਚੋਹਾਨ ਵੀ ਦਿਖਾਈ ਦਿੱਤੀ ਸੀ। ਸੋਨਲ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਕਾਫੀ ਦੂਰ ਹੈ। ਇਨ੍ਹਾਂ ਤੋਂ ਇਲਾਵਾ ਸਵਰਾ ਭਾਸਕਰ, ਇਮਤਿਆਜ ਅਲੀ, ਸੁਸ਼ਾਂਤ ਸਿੰਘ ਰਾਜਪੂਤ, ਹਰਸ਼ਵਰਧਨ ਰਹਾਨੇ, ਰਾਗਿਨੀ ਖੰਨਾ ਸਮੇਤ ਕਈ ਸਿਤਾਰੇ ਨਜ਼ਰ ਆਏ ਹਨ।

ਫਿਲਮ 'ਹਾਫ ਗਰਲਫਰੈਂਡ' ਦੀ ਸਕ੍ਰੀਨਿੰਗ ਮੌਕੇ ਸ਼ਰਧਾ ਕਪੂਰ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਈ ਸੀ। ਸ਼ਰਧਾ ਤੋਂ ਇਲਾਵਾ ਇਸ ਮੌਕੇ ਵੀ ਇਮਰਾਨ ਦੇ ਨਾਲ 'ਜਹਿਰ' ਫਿਲਮ 'ਚ ਕੰਮ ਕਰ ਚੁੱਕੀ ਉਦੀਤਾ ਦਿਖਾਈ ਦਿੱਤੀ ਸੀ। ਉਦੀਤਾ ਤੋਂ ਇਲਾਵਾ ਸ਼ਰਧਾ ਦੀ ਮਾਂ ਸ਼ਿਵਾਂਗੀ ਕਪੂਰ, ਸੋਨਾਖਸ਼ੀ ਸਿਨਹਾ, ਐਲਵਿਨ ਸ਼ਰਮਾ, ਪੂਨਮ ਢਿਲੋ, ਸੁਧੀਰ ਮਿਸ਼ਰਾ, ਰਿਆ ਚੱਕਰਵਰਤੀ, ਪਤਨੀ ਨੀਲਮ ਕੋਠਾਰੀ ਨਾਲ ਸਮੀਰ ਸੌਨੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਦੋਵਾਂ ਫਿਲਮਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Half Girlfriend Hindi Medium Shraddha Kapoor screening stars ਹਾਫ ਗਰਲਫਰੈਂਡ ਹਿੰਦੀ ਮੀਡੀਅਮ