ਮੁੰਬਈ— ਨਿਰਦੇਸ਼ਕ ਸਾਕੇਤ ਚੋਧਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਿੰਦੀ ਮੀਡੀਅਮ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਆਪਣੀ ਬਾਕਸ ਆਫਿਸ 'ਤੇ ਸਫਲਤਾ ਤੋਂ ਬਾਅਦ ਬੀਤੇ ਦਿਨ ਇਸ ਦੀ ਸਕਸੈੱਸ ਪਾਰਟੀ ਰੱਖੀ ਗਈ ਸੀ। ਇਸ ਪਾਰਟੀ ਮੌਕੇ ਫਿਲਮ ਦੀ ਸਟਾਰਕਾਸਟ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਟਾਰਰ ਵੀ ਨਜ਼ਰ ਆਏ ਹਨ। ਇਸ ਪਾਰਟੀ 'ਚ ਸੁਸ਼ਾਤ ਸਿੰਘ ਰਾਜਪੂਤ ਆਪਣੀ ਗਰਲਫਰੈਂਡ ਕ੍ਰਿਤੀ ਸੈਨਨ ਨਾਲ ਨਜ਼ਰ ਆਏ ਸੀ। ਇਨ੍ਹਾਂ ਤੋਂ ਇਲਾਵਾ ਇਰਫਾਨ ਖਾਨ, ਦਿਸ਼ਿਤਾ ਸਹਿਗਲ, ਜੈਕੀ ਭਗਨਾਨੀ, ਉਰਵਸ਼ੀ ਸ਼ਰਮਾ, ਸਚਿਨ ਜੋਸ਼ੀ, ਰਾਧਿਕਾ ਆਪਟੇ, ਰਿਆ ਚੱਕਰਵਰਤੀ ਅਤੇ ਕ੍ਰਿਤੀ ਖਰਬੰਦਾ ਵਰਗੇ ਸਟਾਰਰ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਫਿਲਮ 'ਹਿੰਦੀ ਮੀਡੀਅਮ' ਇਰਫਾਨ ਖਾਨ ਪਾਕਿਸਤਾਨੀ ਅਭਿਨੇਤਰੀ ਸਭਾ ਕਮਰ ਅਹਿਮ ਭੂਮਿਕਾ 'ਚ ਨਜ਼ਰ ਆਏ ਹਨ। ਇਹ ਫਿਲਮ ਸਮਾਜ ਦੀ ਇਕ ਸੱਚੀ ਕਹਾਣੀ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਕਾਰੋਬਾਰ ਕੀਤਾ ਹੈ।