FacebookTwitterg+Mail

'ਸੜਕ 2' 'ਚ ਰੋਮਾਂਟਿਕ ਗੀਤ ਵੀ ਗਾਵੇਗੀ ਆਲੀਆ ਭੱਟ

hindi movie sadak 2
13 July, 2019 09:44:01 AM

ਮੁੰਬਈ (ਬਿਊਰੋ) — ਫਿਲਮ 'ਹਾਇਵੇ', 'ਬਦਰੀਨਾਥ ਦੀ ਦੁਲਹਨੀਆਂ ਅਤੇ ਉੜਤਾ ਪੰਜਾਬ' ਵਰਗੀਆਂ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਐਕਟਿੰਗ ਦੇ ਨਾਲ-ਨਾਲ ਗੀਤ ਵੀ ਗਾ ਚੁੱਕੀ ਹੈ। ਆਪਣੀ ਆਉਣ ਵਾਲੀ ਫਿਲਮ 'ਸੜਕ-2' ਲਈ ਵੀ ਉਸ ਨੇ ਆਪਣੀ ਆਵਾਜ਼ 'ਚ ਇਕ ਗੀਤ ਰਿਕਾਰਡ ਕਰਵਾਇਆ ਹੈ। ਆਲੀਆ ਭੱਟ ਇਸ ਫਿਲਮ ਦੇ ਜ਼ਰੀਏ ਪਹਿਲੀ ਵਾਰ ਆਪਣੇ ਪਿਤਾ ਮਹੇਸ਼ ਭੱਟ ਨਾਲ ਕੰਮ ਕਰ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਆਲੀਆ ਭੱਟ 2 ਦਹਾਕਿਆਂ ਬਾਅਦ ਡਾਇਰੈਕਟਰ ਦੇ ਖੇਤਰ 'ਚ ਵਾਪਸੀ ਕਰ ਰਹੇ ਹਨ। ਆਲੀਆ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਸੰਗੀਤਕਾਰ 'ਜੀਤ ਗਾਂਗੁਲੀ' ਨਾਲ ਇਹ ਗੀਤ ਰਿਕਾਰਡ ਕਰਵਾਇਆ। ਇਸ ਫਿਲਮ 'ਚ ਆਲੀਆ ਭੱਟ ਨਾਲ ਅਦਿੱਤਿਆ ਰਾਏ ਕਪੂਰ, ਸੰਜੇ ਦੱਤ ਅਤੇ ਪੂਜਾ ਭੱਟ ਹਨ। ਇਹ ਫਿਲਮ ਇਸੇ ਸਾਲ ਜੁਲਾਈ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਮਕਰੰਦ ਦੇਸ਼ਪਾਂਡੇ ਅਤੇ ਗੁਲਸ਼ਨ ਗਰੋਵਰ ਵੀ ਮਹੱਤਵਪੂਰਣ ਕਿਰਦਾਰ 'ਚ ਹੋਣਗੇ।

Punjabi Bollywood Tadka

ਦੱਸ ਦੇਈਏ ਕਿ 'ਸੜਕ' ਇਕ ਟੈਕਸੀ ਡਰਾਈਵਰ ਅਤੇ ਪ੍ਰਾਸਟੀਟਿਊਸ਼ਨ 'ਚ ਫਸੀ ਇਕ ਲੜਕੀ ਦੀ ਕਹਾਣੀ ਸੀ। ਦੱਸਿਆ ਜਾ ਰਿਹਾ ਹੈ ਕਿ 'ਸੜਕ 2' 'ਚ ਆਲੀਆ ਇਕ ਨਕਲੀ ਗੁਰੂ ਦਾ ਪਰਦਾਫਾਸ਼ ਕਰੇਗੀ, ਜੋ ਇਕ ਆਸ਼ਰਮ ਚਲਾਉਂਦਾ ਹੈ। ਇਹ ਫਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Sadak 2Sanjay DuttMahesh BhattBollywood Celebrity News in Punjabiਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.