FacebookTwitterg+Mail

ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਨੂੰ ਬੋਲੇ ਤਿੱਖੇ ਬੋਲ, ਹਿਮਾਂਸ਼ੀ ਦੇ ਨਿਕਲੇ ਹੰਝੂ (ਵੀਡੀਓ)

hindustani bhau lashed out on shehnaz gill
09 November, 2019 11:09:25 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਸ਼ੋਅ 'ਚ ਬੀਤੇ ਦਿਨੀਂ ਇਕ ਮਨੋਰੰਜਕ ਪ੍ਰੋਗਰਾਮ ਦੇਖਣ ਨੂੰ ਮਿਲਿਆ। ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਘਰ 'ਚ ਐਂਟਰੀ ਲੈਂਦੇ ਹੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋਏ ਇਕ ਨਕਲੀ ਟਾਸਕ ਕਰਵਾ ਦਿੱਤਾ ਹੈ। ਟਾਸਕ 'ਚ ਹਮੇਸ਼ਾ ਵਾਂਗ ਕੰਟੈਸਟੈਂਟਸ ਆਪਸ 'ਚ ਭਿੜ ਗਏ, ਜਿਸ ਤੋਂ ਬਾਅਦ ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਕੌਰ ਗਿੱਲ ਦੀ ਖੂਬ ਝਾੜ-ਝੰਬ ਕੀਤੀ। ਬਿੱਗ ਬੌਸ ਦੇ ਘਰ 'ਚ ਵਾਪਸ ਆ ਕੇ ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਸਾਰੇ ਘਰਵਾਲਿਆਂ ਨੂੰ ਕਿਹਾ ਕਿ ਬਿੱਗ ਬੌਸ ਨੇ ਉਨ੍ਹਾਂ ਇਕ ਕੰਮ ਸੌਂਪਿਆ ਹੈ ਹਾਲਾਂਕਿ ਬਿੱਗ ਬੌਸ ਨੇ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਸੀ। ਦੋਵਾਂ ਨੇ ਘਰਵਾਲਿਆਂ ਨਾਲ ਨਿਊਜ਼ ਰੂਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਹੋਸਟ ਤਹਿਸੀਨੀ ਪੂਨਾਵਾਲਾ ਹੈ। ਸਭ ਤੋਂ ਪਹਿਲਾਂ ਤਹਿਸੀਨ ਨੇ ਸ਼ਹਿਨਾਜ਼ ਗਿੱਲ ਨੂੰ ਬੁਲਾਇਆ, ਜਿਨ੍ਹਾਂ ਨੇ ਸਿਧਾਰਥ ਸ਼ੁਕਲਾ ਬਾਰੇ ਕਈ ਸਾਰੀਆਂ ਬੁਰੀਆਂ ਗੱਲਾਂ ਕਹੀਆਂ ਹਨ।

ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਭਾਊ ਕਾਫੀ ਨਾਰਾਜ਼ ਹੋ ਗਏ ਤੇ ਉਨ੍ਹਾਂ ਸ਼ਹਿਨਾਜ਼ ਨੂੰ ਘੱਟ ਬੋਲਣ ਨੂੰ ਕਿਹਾ ਪਰ ਉਹ ਲਗਾਤਾਰ ਬੋਲਦੀ ਹੀ ਰਹੀ। ਭਾਊ ਸ਼ਹਿਨਾਜ਼ ਨੂੰ ਅਹਿਸਾਨ ਫਰਾਮੋਸ਼ ਦੱਸਦੇ ਹਨ। ਭਾਊ ਨੇ ਸ਼ਹਿਨਾਜ਼ ਨੂੰ ਕਿਹਾ ਕਿ ਸਾਰੇ ਤੇਰੇ ਨਾਲ ਖੜ੍ਹੇ ਹੋਏ ਸਨ ਪਰ ਤੂਂ ਖੁਦ ਸਾਰਿਆਂ ਨੂੰ ਅਲੱਗ ਕਰ ਦਿੱਤਾ ਹੈ।


ਦੱਸ ਦਈਏ ਕਿ ਅੱਗ ਭਾਊ ਨੇ ਸ਼ਹਿਨਾਜ਼ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੈਨੂੰ ਜੋ ਪ੍ਰਸਿੱਧੀ ਮਿਲੀ ਹੈ, ਉਸ ਦਾ ਗਲਤ ਇਸਤੇਮਾਲ ਨਾ ਕਰ। ਬਾਅਦ 'ਚ ਉਨ੍ਹਾਂ ਹਿਮਾਂਸ਼ੀ ਦਾ ਸਪੋਰਟ ਕਰਦਿਆਂ ਕਿਹਾ ਕਿ ਹਿਮਾਂਸ਼ੀ ਨੇ ਘਰ 'ਚ ਆ ਕੇ ਤੇਰੀਆਂ ਗੱਲਾਂ ਨਹੀਂ ਕੀਤੀਆਂ, ਤੂੰ ਖੁਦ ਸਾਰਿਆਂ ਨੂੰ ਦੱਸਿਆ ਅਤੇ ਅੱਜ ਵੀ ਤੂੰ ਉਸ ਨਾਲ ਲੜਦੀ ਹੈ। ਇਹ ਸੁਣ ਕੇ ਹਿਮਾਂਸ਼ੀ ਖੁਰਾਨਾ ਆਪਣੇ ਹੰਝੂ ਰੋਕ ਨਾ ਸਕੀ ਅਤੇ ਰੋਣ ਲੱਗ ਜਾਂਦੀ ਹੈ।


Tags: Salman KhanBigg Boss 13Hindustani BhauShehnaz Kaur GillHimanshi KhuranaSupportTV Celebrity

Edited By

Sunita

Sunita is News Editor at Jagbani.