FacebookTwitterg+Mail

ਜਾਵੇਦ ਅਖਤਰ ਨੇ ਸਿਰਜਿਆ ਇਤਿਹਾਸ, ਫਿਲਮੀ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

history created by javed akhtar  wife shabana azmi s reaction goes viral
08 June, 2020 03:50:13 PM

ਮੁੰਬਈ (ਬਿਊਰੋ) : ਉੱਘੇ ਲੇਖਕ ਤੇ ਅਦਾਕਾਰ ਜਾਵੇਦ ਅਖਤਰ ਨੂੰ ਵੱਕਾਰੀ ਰਿਚਰਡ ਡੌਕਿਨਸ ਐਵਾਰਡ 2020 ਨਾਲ ਸਨਮਾਨਤ ਕੀਤਾ ਗਿਆ ਹੈ। ਜਾਵੇਦ ਅਖਤਰ 'ਰਿਚਰਡ ਡੌਕਿਨਸ ਐਵਾਰਡ' ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਅਜਿਹੀ ਸਥਿਤੀ 'ਚ ਜਾਵੇਦ ਅਖਤਰ ਨੂੰ ਖੁਸ਼ੀ ਜ਼ਾਹਰ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਤੇ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਪ੍ਰਤੀਕ੍ਰਿਆ ਦਿੱਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਸ਼ਬਾਨਾ ਆਜ਼ਮੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਜਦੋਂ ਧਰਮ ਨਿਰਪੱਖਤਾ ਖ਼ਤਰੇ 'ਚ ਹੈ, ਇਸ ਪੁਰਸਕਾਰ ਦੀ ਸਾਰਥਕਤਾ ਵਧਦੀ ਹੈ। ਸ਼ਬਾਨਾ ਆਜ਼ਮੀ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ। ਮੈਨੂੰ ਪਤਾ ਹੈ ਕਿ 'ਰਿਚਰਡ ਡੌਕਿਨਸ' ਜਾਵੇਦ ਲਈ ਪ੍ਰੇਰਣਾਦਾਇਕ ਸਰੋਤ ਰਿਹਾ ਹੈ। ਇਹ ਪੁਰਸਕਾਰ ਇਸ ਲਈ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਸਮੇਂ ਜਦੋਂ ਸਾਰੇ ਧਰਮਾਂ ਦੇ ਧਾਰਮਿਕ ਕੱਟੜਪੰਥੀਆਂ ਦੁਆਰਾ ਧਰਮ-ਨਿਰਪੱਖਤਾ 'ਤੇ ਹਮਲਾ ਕੀਤਾ ਜਾ ਰਿਹਾ ਹੈ ਤਾਂ ਇਹ ਪੁਰਸਕਾਰ ਧਰਮ ਨਿਰਪੱਖਤਾ ਦੀ ਰੱਖਿਆ ਲਈ ਜਾਵੇਦ ਦੇ ਯਤਨਾਂ ਨੂੰ ਪ੍ਰਮਾਣਿਤ ਕਰ ਰਿਹਾ ਹੈ।''

ਦੱਸ ਦਈਏ ਕਿ 'ਰਿਚਰਡ ਡੌਕਿਨਸ' ਇੱਕ ਨਾਮਵਰ ਐਵਾਰਡ ਹੈ, ਜੋ ਵਿਸ਼ਵਵਿਆਪੀ ਤਰਕਸ਼ੀਲ ਅਤੇ ਵਿਗਿਆਨਕ ਸੋਚ ਅਤੇ ਨਾਸਤਿਕਤਾ ਨੂੰ ਉਤਸ਼ਾਹਤ ਕਰਨ ਵਾਲੇ ਮਸ਼ਹੂਰ ਬਾਇਓਲੋਜਿਸਟ ਰਿਚਰਡ ਡੌਕਿਨਸ ਦੇ ਨਾਮ 'ਤੇ 2003 ਸਥਾਪਤ ਕੀਤਾ ਗਿਆ। ਜਿਵੇਂ ਹੀ ਪੁਰਸਕਾਰ ਦੀ ਘੋਸ਼ਣਾ ਹੋਈ, ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਸਣੇ ਅਨਿਲ ਕਪੂਰ, ਉਰਮਿਲਾ ਮਾਤੋਂਡਕਰ, ਦੀਆ ਮਿਰਜ਼ਾ, ਸ਼ੰਕਰ ਮਹਾਦੇਵਨ, ਨਿਖਿਲ ਅਡਵਾਨੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।


Tags: History CreatedJaved AkhtarShabana AzmiRichard Dawkins Award 2020Anil KapoorUrmila MatondkarDia MirzaShankar MahadevanNikhil AdvaniTweeted Congratulations

About The Author

sunita

sunita is content editor at Punjab Kesari