FacebookTwitterg+Mail

ਅਨੁਸ਼ਕਾ ਸਟਾਰਰ ਫਿਲਮ 'ਪਰੀ' ਦਾ 6ਵਾਂ ਟੀਜ਼ਰ ਹੋਇਆ ਰਿਲੀਜ਼

holi
27 February, 2018 07:00:49 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਰੀ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦਾ ਨਵਾਂ ਟੀਜ਼ਰ ਰਿਲੀਜ਼ ਹੋਇਆ ਹੈ। ਫਿਲਮ ਦੇ ਇਸ ਟੀਜ਼ਰ 'ਚ ਅਨੁਸ਼ਕਾ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਅਨੁਸ਼ਕਾ ਨੇ ਫਿਲਮ ਦੇ ਇਸ ਨਵੇਂ ਟੀਜ਼ਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਇੱਥੋ ਬੱਚ ਕੇ ਨਿਕਲ ਪਾਉਣਾ ਬਹੁਤ ਔਖਾ ਹੈ, ਤੁਹਾਡਾ ਹਰ ਬਦਲ ਤੁਹਾਨੂੰ ਉਸ ਵੱਲ ਲੈ ਜਾਵੇਗਾ, 'ਪਰੀ' ਦੀ ਰਿਲੀਜ਼ਿੰਗ 'ਚ 3 ਤਿੰਨ ਦਿਨ ਰਹਿ ਗਏ ਹਨ''।

ਦੱਸਣਯੋਗ ਹੈ ਕਿ 'ਪਰੀ' ਅਨੁਸ਼ਕਾ ਦੇ ਪ੍ਰੋਡਕਸ਼ਨ ਹਾਊਸ ਦੀ ਤੀਜੀ ਫਿਲਮ ਹੈ। ਫਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਕਰ ਰਹੇ ਹਨ। ਇਹ ਫਿਲਮ 2 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਨੁਸ਼ਕਾ ਆਪਣੀਆਂ ਅਗਲੀਆਂ ਫਿਲਮਾਂ 'ਜ਼ੀਰੋ' ਤੇ 'ਸੂਈ ਧਾਗਾ' ਨਜ਼ਰ ਆਵੇਗੀ।


Tags: Anushka Sharma Pari Teaser Horror Holi Hindi Film

Edited By

Kapil Kumar

Kapil Kumar is News Editor at Jagbani.