ਜਲੰਧਰ(ਬਿਊਰੋ)— ਬਾਲੀਵੁੱਡ ਸਟਾਰਸ ਹੋਲੀ ਦੇ ਤਿਉਹਾਰ ਨੂੰ ਬਹੁਤ ਹੀ ਧੂੰਮ-ਧਾਮ ਨਾਲ ਮਨਾਉਂਦੇ ਹਨ। ਉੱਥੇ ਹੀ ਸਟਾਰਸ ਲਈ ਇਹ ਹੋਲੀ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ। ਪਿੱਛਲੇ ਸਾਲ ਕਈ ਸਿਤਾਰਿਆਂ ਨੇ ਵਿਆਹ ਕਰਵਾਇਆ ਸੀ। ਕਿਸੇ ਸਟਾਰ ਨੇ ਖੁੱਲ੍ਹੇਆਮ ਧੂੰਮਧਾਮ ਨਾਲ ਵਿਆਹ ਕੀਤਾ ਤਾਂ ਕਿਸੇ ਨੇ ਚੁੱਪਚਾਪ ਵਿਆਹ ਕਰਵਾਇਆ। ਉੱਥੇ ਹੀ ਹੁਣ ਇਸ ਸਾਲ ਵਿਆਹ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਦੀ ਪਹਿਲੀ ਹੋਲੀ ਹੋਵੇਗੀ। ਆਓ ਜਾਣਦੇ ਹਾਂ ਕਿ ਉਹ ਕਿਹੜੇ ਸਟਾਰ ਹਨ।
ਸੋਨਮ ਕਪੂਰ-ਆਨੰਦ ਅਹੂਜਾ
ਇਸ ਲਿਸਟ 'ਚ ਸਭ ਤੋਂ ਪਹਿਲਾ ਨਾਲ ਸੋਨਮ ਅਤੇ ਆਨੰਦ ਦਾ ਆਉਂਦਾ ਹੈ। ਦੋਵਾਂ ਨੇ ਪਿਛਲੇ ਸਾਲ 8 ਮਈ ਨੂੰ ਵਿਆਹ ਕੀਤਾ ਸੀ। ਇਸ ਜੋੜੇ ਦੀ ਇਕ-ਦੂਜੇ ਨਾਲ ਹੋਲੀ ਪਹਿਲੀ ਹੋਲੀ ਹੈ।
ਦੀਪਿਕਾ ਪਾਦੂਕੋਣ-ਰਣਵੀਰ ਸਿੰਘ
ਪਿੱਛਲੇ ਸਾਲ ਨਵੰਬਰ 'ਚ ਦੀਪਵੀਰ ਵਿਆਹ ਦੇ ਬੰਧਨ 'ਚ ਬੱਝੇ ਸਨ। ਇਹ ਜੋੜਾ ਵੀ ਇਸ ਸਾਲ ਪਹਿਲੀ ਹੋਲੀ ਸੈਲੀਬ੍ਰੇਟ ਕਰੇਗਾ ਜੋ ਕਿ ਕਾਫੀ ਦਿਲਚਸਪ ਹੋਣ ਵਾਲੀ ਹੈ।
ਪ੍ਰਿਅੰਕਾ ਚੋਪੜਾ-ਨਿੱਕ ਜੋਨਸ
ਬਾਲੀਵੁੱਡ ਦੀ ਦੇਸੀ ਗਰਲ ਵੀ ਆਪਣੇ ਵਿਦੇਸ਼ੀ ਪਤੀ ਨਿੱਕ ਜੋਨਸ ਨਾਲ ਪਹਿਲੀ ਹੋਲੀ ਮਨਾਏਗੀ।
ਨੇਹਾ ਧੂਪੀਆ-ਅੰਗਦ ਬੇਦੀ
ਪਿਛਲੇ ਸਾਲ ਹੀ 10 ਮਈ ਨੂੰ ਗੁਪਚੁੱਪ ਤਰੀਕੇ ਨਾਲ ਵਿਆਹ ਕਰਨ ਵਾਲੀ ਇਸ ਜੋੜੀ ਲਈ ਇਹ ਹੋਲੀ ਦੋਗੁਣੀ ਖੁਸ਼ੀਆਂ ਲੈ ਕੇ ਆਈ ਹੈ। ਦਰਅਸਲ ਵਿਆਹ ਦੇ 6 ਮਹੀਨੇ ਬਾਅਦ ਨੇਹਾ ਨੇ ਬੇਟੀ ਮੇਹਰ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀਆਂ ਖੁਸ਼ੀਆਂ ਡਬਲ ਹੋ ਗਈਆਂ ਹਨ।
ਨੀਤੀ ਮੋਹਨ-ਨਿਹਾਰ ਪਾਂਡਿਆ
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੀਤੀ 15 ਫਰਵਰੀ ਨੂੰ ਬੁਆਏਫਰੈਂਡ ਨਿਹਾਹ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਇਹ ਜੋੜਾ ਵੀ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਸੈਲੀਬ੍ਰੇਟ ਕਰੇਗਾ।
ਕਪਿਲ ਸ਼ਰਮਾ-ਗਿੰਨੀ ਚਤਰਥ
ਕਪਿਲ ਅਤੇ ਗਿੰਨੀ ਨੇ ਦਸੰਬਰ 2018 'ਚ ਵਿਆਹ ਕੀਤਾ ਸੀ। ਇਸ ਲਈ ਵਿਆਹ ਤੋਂ ਬਾਅਦ ਇਸ ਜੋੜੇ ਦੀ ਵੀ ਪਹਿਲੀ ਹੋਲੀ ਹੈ।