ਮੁੰਬਈ— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਪਲੇਅਬੁਆਏ ਮੈਗਜ਼ੀਨ ਦੀ ਮਸ਼ਹੂਰ ਮਾਡਲ ਪਾਮੇਲਾ ਐਂਡਰਸਨ ਨੇ ਇਕ ਅਖਬਾਰ 'ਦੀ ਵਾਲ ਸ੍ਰਟੀਟ ਜਨਰਲ' ਲਈ ਆਪਣੇ ਲਿਖੇ ਗਏ ਆਰਟੀਕਲ 'ਚ ਲੋਕਾਂ ਨੂੰ ਪੋਰਨ ਨਾ ਦੇਖਣ ਨੂੰ ਸਲਾਹ ਦਿੱਤੀ ਸੀ। ਅਡਲਟ ਫਿਲਮਾਂ ਅਤੇ ਫੋਟੋਸ਼ੂਟ ਲਈ ਦੁਨੀਆ ਭਰ 'ਚ ਮਸ਼ਹੂਰ ਮਾਡਲ ਪਾਮੇਲਾ ਐਂਡਰਸਨ ਹਾਲ ਹੀ 'ਚ ਪੋਰਨਗਰਾਫੀ ਦੇ ਵਿਰੁੱਧ ਖੜ੍ਹੀ ਹੋ ਗਈ ਹੈ। ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਨੇ ਇਕ ਆਰਟੀਕਲ 'ਚ ਲਿਖਿਆ,‘Take the Pledge: No More Indulging Porn’ ।
ਜਾਣਕਾਰੀ ਮੁਤਾਬਕ ਇਸ ਆਰਟੀਕਲ 'ਚ 49 ਸਾਲ ਦੀ ਅਭਿਨੇਤਰੀ ਨੇ ਆਪਣੇ ਪ੍ਰਸ਼ੰਸਕਾਂ ਅਤੇ ਪਾਠਕਾਂ ਨੂੰ ਇਹ ਸਮਝਾਉਣ 'ਤੇ ਜ਼ੋਰ ਦਿੱਤਾ ਹੈ ਕਿ ਪੋਰਨ ਦੇਖਣ ਉਨ੍ਹਾਂ ਲੋਕਾਂ ਲਈ ਹੈ, ਜੋ ਜ਼ਿੰਦਗੀ ਤੋਂ ਹਾਰ ਜਾਂਦੇ ਹਨ। ਪੋਰਨ ਦੇਖਣਾ ਬੇਕਾਰ ਚੀਜ਼ ਹੈ, ਜਿਸ ਨੂੰ ਬੋਰ ਕਰਨ ਵਾਲੇ ਵਿਅਕਤੀ ਦੇਖਦੇ ਹਨ। ਪਾਮੇਲਾ ਨੇ ਪੋਰਨ ਦੇਖਣ ਨੂੰ ਖਤਰਨਾਕ ਦੱਸਿਆ ਹੈ।