ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਹਾਲੀਵੁੱਡ ਅਦਾਕਾਰਾ ਬਲੈਂਕਾ ਬਲੈਂਕੋ ਨੂੰ ਦੇਖ ਸਕਦੇ ਹੋ। 36 ਸਾਲ ਦੀ ਇਹ ਹਸੀਨਾ ਹਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਬਲੈਂਕਾ ਨੂੰ 'ਅਮਰੀਕਨ ਰੋਮਾਂਸ' ਤੇ 'ਕ੍ਰਿਸਮਸ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਬਲੈਂਕਾ ਦੀ ਰੈੱਡ ਡਰੈੱਸ ਵਾਲੀਆਂ ਇਹ ਤਾਜ਼ਾ ਤਸਵੀਰਾਂ ਵਾਇਰਲ ਹੋ ਗਈਆਂ ਹਨ। ਉਹ ਬੇਹੱਦ ਹੌਟ ਅੰਦਾਜ਼ 'ਚ ਅਮਰੀਕੀ ਟੀ. ਵੀ. ਐਵਾਰਡਸ ਗੋਲਡਨ ਗਲੋਬਸ 'ਚ ਪਹੁੰਚੀ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਇਸ ਲਈ ਵਿਵਾਦ ਹੋ ਗਿਆ ਹੈ ਕਿਉਂਕਿ ਬਲੈਂਕਾ ਨੇ ਆਪਣੀ ਡਰੈੱਸ ਨਾਲ ਅੰਦਰੂਨੀ ਕੱਪੜੇ (ਅੰਡਰਗਾਰਮੈਂਟਸ) ਨਹੀਂ ਪਹਿਨੇ ਹਨ। ਉਥੇ ਇਕ ਹੋਰ ਵਿਵਾਦ ਇਸ ਗੱਲ ਨੂੰ ਲੈ ਕੇ ਹੋਇਆ ਹੈ ਕਿ ਬਲੈਂਕਾ ਨੇ ਗੋਲਡਨ ਗਲੋਬਸ ਦੇ ਇਸ ਸਾਲ ਦਾ ਡਰੈੱਸ ਕੋਡ (ਬਲੈਕ) ਵੀ ਤੋੜ ਦਿੱਤਾ ਤੇ ਰੈੱਡ ਡਰੈੱਸ ਪਹਿਨ ਕੇ ਪਹੁੰਚ ਗਈ। ਅਸਲ 'ਚ ਅਮਰੀਕੀ ਫਿਲਮ ਇੰਡਸਟਰੀ ਪਿਛਲੇ ਸਾਲ ਮਹਿਲਾ ਅਦਾਕਾਰਾਂ ਦੇ ਯੌਨ ਸ਼ੋਸ਼ਣ ਦੇ ਬੇਹੱਦ ਪੁਰਾਣੇ ਤੇ ਨਵੇਂ ਮਾਮਲਿਆਂ ਤੋਂ ਹਿਲ ਕੇ ਰਹਿ ਗਈ। ਇਸ ਦੇ ਘੇਰੇ 'ਚ ਹਾਰਵੀ ਵਾਈਨਸਟੀਨ ਨਾਂ ਦੇ ਇਕ ਦਿੱਗਜ ਪ੍ਰੋਡਿਊਸਰ ਰਹੇ, ਜਿਨ੍ਹਾਂ 'ਤੇ ਕਈ ਮੰਨੀਆਂ-ਪ੍ਰਮੰਨੀਆਂ ਅਦਾਕਾਰਾਂ ਨੇ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ। ਵਾਈਨਸਟੀਨ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਦਰਜਨਾਂ ਸ਼ਿਕਾਇਤਾਂ ਦੇ ਬਾਵਜੂਦ ਉਸ 'ਤੇ ਅਜੇ ਤਕ ਕੋਈ ਗੰਭੀਰ ਕਾਰਵਾਈ ਨਹੀਂ ਹੋਈ। ਇਸੇ ਮਾਮਲੇ ਤੇ ਇਸ ਵਰਗੇ ਮਾਮਲਿਆਂ ਦੇ ਵਿਰੋਧ 'ਚ ਆਨਲਾਈਨ ਮੁਹਿੰਮ 'ਟਾਈਮ ਇਜ਼ ਅੱਪ' ਨੇ ਤੇਜ਼ੀ ਫੜ ਲਈ ਤੇ ਤਮਾਮ ਸੈਲੇਬ੍ਰਿਟੀਜ਼ ਤੋਂ ਅਪੀਲ ਕੀਤੀ ਗਈ ਕਿ ਉਹ ਵਿਰੋਧ ਦਾ ਰੰਗ (ਕਾਲਾ) ਪਹਿਨ ਕੇ ਆਉਣ ਪਰ ਬਲੈਂਕਾ ਨੇ ਇਹ ਅਪੀਲ ਨਹੀਂ ਮੰਨੀ।