FacebookTwitterg+Mail

ਲੇਡੀ ਗਾਗਾ ਨੇ ਟਵਿਟਰ 'ਤੇ ਸ਼ੇਅਰ ਕੀਤਾ ਸੰਸਕ੍ਰਿਤ 'ਚ ਸ਼ਲੋਕ, ਦੇਖ ਲੋਕ ਹੋਏ ਹੈਰਾਨ

hollywood famous singer lady gaga post sanskrit shlok
22 October, 2019 09:17:32 AM

ਮੁੰਬਈ (ਬਿਊਰੋ) : ਬਾਲੀਵੁੱਡ ਸਟਾਰ ਹੋਵੇ ਜਾਂ ਹੋਵੇ ਕੋਈ ਹਾਲੀਵੁੱਡ ਸਟਾਰ, ਹਰ ਕੋਈ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹੁਣ ਅਜਿਹੇ ਹਾਲ 'ਚ ਹਾਲੀਵੁੱਡ ਦੀ ਫੇਮਸ ਐਕਟਰਸ ਤੇ ਸਿੰਗਰ ਲੇਡੀ ਗਾਗਾ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ। ਦਰਅਸਲ, ਲੇਡੀ ਗਾਗਾ ਨੇ ਅੱਜ ਹੀ ਆਪਣੇ ਟਵਿਟਰ ਅਕਾਊਂਟ 'ਤੇ ਸੰਸਕ੍ਰਿਤ 'ਚ ਇਕ ਮੰਤਰ ਲਿਖ ਕੇ ਪੋਸਟ ਕੀਤਾ ਹੈ, ਜਿਸ ਨੂੰ ਦੇਖ ਕੇ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ। ਇਸ ਤੋਂ ਬਾਅਦ ਉਸ ਦੀ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ।


ਕੀ ਤੁਸੀਂ ਇਸ ਸ਼ਲੋਕ ਦਾ ਮਤਲਬ ਜਾਣਦੇ ਹੋ? ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਸੰਸਕ੍ਰਿਤ ਦੇ ਫੇਮਸ ਮੰਤਰ ਦੇ ਕੁਝ ਸ਼ਬਦ ਹਨ। ਇਨ੍ਹਾਂ ਦਾ ਮਤਲਬ ਹੈ, “ਦੁਨੀਆ 'ਚ ਸਾਰੀ ਥਾਂ ਲੋਕ ਖੁਸ਼ ਤੇ ਆਜ਼ਾਦ ਰਹਿਣ ਅਤੇ ਮੇਰੀ ਜ਼ਿੰਦਗੀ ਦੀ ਸੋਚ, ਬੋਲ ਤੇ ਕੰਮ ਉਸ ਖੁਸ਼ੀ ਤੇ ਉਸ ਆਜ਼ਾਦੀ 'ਚ ਸਾਥ ਦੇ ਸਕਣ। ਲੇਡੀ ਗਾਗਾ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਤਕ ਲੱਖਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ ਤੇ ਕਈ ਇਸ ਨੂੰ ਰੀ-ਟਵਿਟ ਕਰ ਚੁੱਕੇ ਹਨ।


Tags: Hollywood Famous Singer Lady GagaPost Sanskrit ShlokTwitter AccountViral

Edited By

Sunita

Sunita is News Editor at Jagbani.