FacebookTwitterg+Mail

ਹਨੀ ਸਿੰਘ ਵੀ ਦੀਵਾਨਾ ਹੈ ਜਸਟਿਨ ਬੀਬਰ ਦੇ ਇਸ ਗੀਤ ਦਾ

11 May, 2017 05:55:00 PM

ਮੁੰਬਈ— ਪੰਜਾਬ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਕੈਨੇਡਾ ਦੇ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਦਾ ਇਹ ਗੀਤ 'Where Are u Now' ਬਹੁਤ ਪਸੰਦ ਹੈ। ਜਸਟਿਨ ਦਾ ਇਹ ਗੀਤ ਹਨੀ ਦੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਹਨੀ ਸਿੰਘ ਨੇ ਕਿਹਾ, 'ਮੈਨੂੰ ਸਿਕਲਿਲਕਸ, ਡਿਪਲੋ ਅਤੇ ਜਸਟਿਨ ਬੀਬਰ ਦਾ ਇਹ ਗੀਤ ਬਹੁਤ ਪਸੰਦ ਹੈ। ਬੀਬਰ ਨੇ ਖੁਦ ਇਸ ਗੀਤ ਨੂੰ ਆਪਣੇ ਇਕ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਜਸਟਿਨ ਦੀ ਗਾਇਕੀ ਨੂੰ ਭਾਰਤ 'ਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਜਸਟਿਨ ਬੀਬਰ ਨੇ ਮੁੰਬਈ 'ਚ ਆਪਣੀ ਪਰਫਾਰਮੈਂਸ ਦੌਰਾਨ ਲੋਕਾਂ ਦਾ ਦਿਲ ਛੂਹ ਲਿਆ ਸੀ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਜਸਟਿਨ ਦਾ ਭਾਰਤ 'ਚ ਕਾਫੀ ਚੰਗੇ ਤਰੀਕੇ ਨਾਲ ਸਵਾਗਤ ਕੀਤਾ ਸੀ। ਇਸ ਮੌਕੇ ਜਸਟਿਨ ਦੀ ਸੁਰੱਖਿਆ ਦਾ ਸਾਰਾ ਪ੍ਰਬੰਧ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਖਾਸ ਬਾਡੀਗਾਰਡ ਸ਼ੇਰਾ ਸਿੰਘ ਕਰ ਰਹੇ ਹਨ। ਇਸ ਤੋਂ ਇਲਾਵਾ ਜਸਟਿਨ ਤੋਂ ਬਾਅਦ ਇੰਟਰਨੈਸ਼ਨਲ ਸਟਾਰ ਐੱਡ ਸ਼ਿਰੀਨ ਵੀ ਆਪਣੇ ਵਰਲਡ ਟੂਰ ਦੌਰਾਨ ਭਾਰਤ 'ਚ ਪਰਫਾਰਮ ਕਰਨ ਆ ਸਕਦੇ ਹਨ।


Tags: Honey Singh Justin Bieber Where Are u Now Diplo ਹਨੀ ਸਿੰਘ ਜਸਟਿਨ ਬੀਬਰ