FacebookTwitterg+Mail

ਔਰਤਾਂ ਦੀ ਬੇਇੱਜ਼ਤੀ ਕਾਰਨ ਮੁੜ ਵਿਵਾਦਾਂ ‘ਚ ਹਨੀ ਸਿੰਘ

honey singh in controversy due to women s insults
03 July, 2019 02:04:33 PM

ਅੰਮ੍ਰਿਤਸਰ/ਜਲੰਧਰ (ਸਫਰ) — ਅਕਸਰ ਕਈ ਵਾਰ ਆਪਣੇ ਗੀਤਾਂ ਨਾਲ ਵਿਵਾਦਾਂ 'ਚ ਰਹੇ ਹਨੀ ਸਿੰਘ ਦਾ ਪਿੱਛਾ ਵਿਵਾਦ ਛੱਡਣ ਨੂੰ ਤਿਆਰ ਨਹੀਂ ਹਨ। ਇਸ ਵਾਰ ਹਨੀ ਸਿੰਘ ਅਤੇ ਨੇਹਾ ਕੱਕੜ ਵਲੋਂ ਗਾਇਆ ਗੀਤ 'ਮੱਖਣਾ' ਜੋ ਕਿ ਯੂਟਿਊਬ 'ਤੇ 200 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ, ਵਿਵਾਦਾਂ 'ਚ ਆ ਗਿਆ ਹੈ। ਮਿਊਜ਼ਿਕ ਕੰਪਨੀ ਵੀ ਜਿੱਥੇ ਵਿਵਾਦਾਂ 'ਚ ਆ ਗਈ ਹੈ, ਉਥੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਅਧਿਕਾਰਕ ਤੌਰ 'ਤੇ ਚਿੱਠੀ (ਨੰਬਰ 3304/26) ਲਿਖਦਿਆਂ ਪੰਜਾਬ ਅਤੇ ਆਈ. ਜੀ. ਕ੍ਰਾਈਮ ਨੂੰ ਨੋਟਿਸ ਜਾਰੀ ਕੀਤਾ ਹੈ।

ਨੋਟਿਸ 'ਚ ਲਿਖਿਆ ਹੈ ਕਿ ਉਕਤ ਗੀਤ 'ਚ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਦੋਵੇਂ ਸਿੰਗਰ ਅਤੇ ਮਿਊਜ਼ਿਕ ਕੰਪਨੀ ਖਿਲਾਫ 'ਰਾਜ ਮਹਿਲਾ ਕਮਿਸ਼ਨ ਐਕਟ-2001' ਤਹਿਤ ਮਾਮਲਾ ਦਰਜ ਕਰਕੇ 12 ਜੁਲਾਈ 2019 ਨੂੰ ਉਨ੍ਹਾਂ ਦੇ ਚੰਡੀਗੜ੍ਹ ਦਫਤਰ ਸਵੇਰੇ 11.30 ਵਜੇ ਇਹ ਜਾਣਕਾਰੀ ਪੁਲਸ ਦੇ ਉੱਚ ਅਧਿਕਾਰੀ ਦੇਣ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀ ਕੀਤੀ ਹੈ। ਕੁਲ ਮਿਲਾ ਕੇ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮੁਨੀਸ਼ਾ ਗੁਲਾਟੀ ਦੇ ਇਸ ਮਾਮਲੇ 'ਚ ਦਖਲ ਤੋਂ ਬਾਅਦ ਇਹ ਗੱਲ ਤਾਂ ਤੈਅ ਹੈ ਕਿ ਹਨੀ ਸਿੰਘ ਤੇ ਨੇਹਾ ਕੱਕੜ ਦੇ ਨਾਲ-ਨਾਲ ਕੰਪਨੀ ਵੀ ਜਿਥੇ ਵਿਵਾਦਾਂ 'ਚ ਆ ਚੁੱਕੀ ਹੈ, ਉਥੇ ਹੀ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ।


Tags: Yo Yo Honey SinghNeha KakkarMakhnaMunish Gulati

Edited By

Sunita

Sunita is News Editor at Jagbani.