FacebookTwitterg+Mail

ਕੈਪਟਨ ਲੱਗਾ ਸਕਦੇ ਹਨ ਹਨੀ ਸਿੰਘ 'ਤੇ ਪਾਬੰਦੀ - ਗੁਲਾਟੀ

honey singh makhna song controversy
19 July, 2019 03:44:04 PM

ਚੰਡੀਗੜ੍ਹ(ਬਿਊਰੋ)-  ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋ ਯੋ ਹਨੀ ਸਿੰਘ ਦੇ ਮਾਮਲੇ ਸੰਬੰਧੀ ਕਿਹਾ ਕਿ ਮੁੱਖ ਮੰਤਰੀ ਇਸ ਗਾਇਕ 'ਤੇ ਪਾਬੰਦੀ ਲਗਾਉਣ ਦੇ ਹੱਕ 'ਚ ਹਨ। ਇਸ ਸੰਬੰਧੀ ਮੋਹਾਲੀ 'ਚ ਦਰਜ ਹੋਏ ਕੇਸ ਦੀ ਜਾਂਚ ਚੱਲ ਰਹੀ ਹੈ।ਇਸ ਤੋਂ ਇਲਾਵਾ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਜਾਂਚ ਕਰੇਗਾ ਕਿ ਪ੍ਰਾਈਵੇਟ ਅਦਾਰਿਆਂ 'ਚ ਲੜਕੀਆਂ ਦੀ ਸੁੱਰਖਿਆ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਵੇ।

ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਦੇ ਗੀਤ 'ਮੱਖਣਾ' ਨੂੰ ਲੈ ਕੇ ਵਿਵਾਦ ਛਿੜਿਆ ਸੀ ।ਮਹਿਲਾਵਾਂ ਬਾਰੇ ਗੀਤ 'ਚ ਮਾੜੀ ਸ਼ਬਦਾਬਲੀ ਵਰਤਣ ਦੇ ਦੋਸ਼ 'ਚ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਸੰਬੰਧੀ ਸ਼ਿਕਾਇਤ ਵੀ ਦਰਜ਼ ਕਰਵਾਈ ਸੀ ।ਪਰ ਇਸ ਕੇਸ 'ਤੇ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਹੋਈ।ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਹਨੀ ਸਿੰਘ 'ਤੇ ਪਾਬੰਦੀ ਲਗਾਉਂਦਾ ਹੈ ਜਾਂ ਨਹੀ।ਉਧਰ ਹਨੀ ਸਿੰਘ ਦਾ ਇਸ ਸੰਬੰਧੀ ਕੋਈ ਬਿਆਨ ਸਾਹਮਣੇ ਨਹੀ ਆਇਆ ਹੈ ਤੇ ਉਹ ਆਪਣੇ ਨਵੇਂ ਗੀਤ ਦੀ ਤਿਆਰੀ 'ਚ ਜੁੱਟੇ ਹੋਏ ਹਨ।ਹਨੀ ਸਿੰਘ ਦਾ ਗੀਤ 'ਮੱਖਣਾ' ਦਸੰਬਰ 2018 'ਚ ਰਿਲੀਜ਼ ਹੋਇਆ ਸੀ ਤੇ ਹੁਣ ਤਕਰੀਬਨ 6 ਮਹੀਨਿਆਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਗੀਤ ਅਤੇ ਗਾਇਕ 'ਤੇ ਕਾਰਵਾਈ ਦੀ ਮੰਗ ਕੀਤੀ ਹਠ।


Tags: Yo Yo Honey SinghPunjabi SongSong ControversyMakhna Punjabi SongPunjab Rajya Mahila CommisionManisha GulatiAmarinder SinghPunjab CM

About The Author

Lakhan

Lakhan is content editor at Punjab Kesari