FacebookTwitterg+Mail

ਹਨੀ ਸਿੰਘ ਦੇਣਗੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼

honey singh new song comingsoon
03 June, 2019 07:47:14 PM

ਜਲੰਧਰ (ਬਿਊਰੋ)— 'ਮੱਖਣਾ' ਗੀਤ ਦੇ ਸੁਪਰਹਿੱਟ ਹੋਣ ਤੋਂ ਬਾਅਦ ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਨਵੇਂ ਗੀਤ ਨੂੰ ਲੈ ਕੇ ਫੈਨਜ਼ ਨੂੰ ਖਾਸ ਅਪਡੇਟ ਦਿੱਤੀ ਹੈ। ਜੀ ਹਾਂ, ਹਨੀ ਬਹੁਤ ਜਲਦ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ, ਜਿਸ ਦੀ ਰਿਹਰਸਲ ਵੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਹਨੀ ਦਾ ਕਹਿਣਾ ਹੈ ਕਿ ਇਹ ਆਉਣ ਵਾਲਾ ਗੀਤ ਇਕ ਰੀਮੇਕ ਸੌਂਗ ਹੋਣ ਵਾਲਾ ਹੈ, ਜਿਸ 'ਚ ਭੰਗੜਾ ਤੇ ਹਿੱਪ ਹੌਪ ਦੇਖਣ ਨੂੰ ਮਿਲੇਗਾ। ਇਹ ਜਾਣਕਾਰੀ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ।

 
 
 
 
 
 
 
 
 
 
 
 
 
 

Guess my new song ! Its a remake, shooting this month!! #yoyohoneysingh #yoyo

A post shared by Yo Yo Honey Singh (@yyhsofficial) on Jun 2, 2019 at 9:38am PDT

ਹਨੀ ਸਿੰਘ ਦੀ ਇਸ ਵੀਡੀਓ ਦੀ ਬੈਕਗਰਾਊਂਡ 'ਚ ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦਾ ਗੀਤ 'ਦਿਲ ਦਾ ਪਤਾ ਨਹੀਂ' ਸੁਣਾਈ ਦੇ ਰਿਹਾ ਹੈ ਤੇ ਕਿਆਸ ਇਹੀ ਲਗਾਈ ਜਾ ਰਹੀ ਹੈ ਕਿ ਹਨੀ ਸਿੰਘ ਸ਼ਾਇਦ ਇਸੇ ਗੀਤ ਦਾ ਰੀਮੇਕ ਬਣਾ ਰਹੇ ਹਨ। ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਹਨੀ ਸਿੰਘ ਕਿਹੋ-ਜਿਹਾ ਸਰਪ੍ਰਾਈਜ਼ ਆਪਣੇ ਫੈਨਜ਼ ਨੂੰ ਦੇਣਗੇ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਹਨੀ ਸਿੰਘ ਦੇ ਫੈਨਜ਼ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।


Tags: Yo Yo Honey SinghNew SongPunjabi Music UpdatePunjabi Singer

Edited By

Lakhan

Lakhan is News Editor at Jagbani.