FacebookTwitterg+Mail

ਹਨੀ ਸਿੰਘ ਖਿਲਾਫ ਐੱਫ.ਆਈ.ਆਰ. ਦਰਜ, ਕਦੇ ਵੀ ਹੋ ਸਕਦੀ ਹੈ ਗ੍ਰਿਫਤਾਰੀ

09 July, 2019 12:02:09 PM

ਜਲੰਧਰ (ਬਿਊਰੋ) — ਰੈਪਰ ਤੇ ਗਾਇਕ ਹਨੀ ਸਿੰਘ ਖਿਲਾਫ ਵੱਖ-ਵੱਖ ਧਰਾਵਾਂ 'ਚ ਮੋਹਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹਨੀ ਸਿੰਘ 'ਤੇ ਉਨ੍ਹਾਂ ਦੇ ਨਵੇਂ ਗੀਤ 'ਮੱਖਣਾ' 'ਚ ਮਹਿਲਾਵਾਂ ਨੂੰ ਲੈ ਕੇ ਇਤਰਾਜ਼ਯੋਗ ਤੇ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਬੀਤੇ ਦਿਨੀਂ ਇਸ ਮਾਮਲੇ 'ਤੇ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਸ 'ਚ ਸ਼ਿਕਾਇਤ ਦਰਜ ਕੀਤੀ ਸੀ। ਰਾਜ ਮਹਿਲਾ ਕਮਿਸ਼ਨ ਦੀ ਸ਼ਿਕਾਇਤ 'ਤੇ ਹਨੀ ਸਿੰਘ ਤੇ ਭੂਸ਼ਣ ਕੁਮਾਰ ਖਿਲਾਫ ਪੰਜਾਬ ਦੇ ਮੋਹਾਲੀ ਦੇ ਮਟੌਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ 'ਤੇ ਸੈਕਸ਼ਨ 294 (ਗੀਤਾਂ ਦੇ ਜ਼ਰੀਏ ਅਸ਼ਲੀਲਤਾ ਫੈਲਾਉਣਾ) ਅਤੇ 506 (ਧਮਕਾਉਣਾ) ਸਮੇਤ ਕੁਝ ਹੋਰ ਧਾਰਾਵਾਂ 'ਚ ਇਹ ਮਾਮਲਾ ਦਰਜ ਹੋਇਆ ਹੈ। ਥਾਣਾ ਮੁੱਖੀ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਹਨੀ ਸਿੰਘ ਦੀ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਉਨ੍ਹਾਂ ਦੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਜਲਦ ਥਾਣੇ ਸਦਿਆ ਜਾ ਸਕਦਾ ਹੈ।

ਮੋਹਾਲੀ ਦੇ ਮਟੌਰ ਥਾਣੇ 'ਚ ਦਰਜ ਐੱਫ. ਆਈ. ਆਰ. ਦਰਜ ਹੋਈ ਹੈ। ਟੀ-ਸੀਰੀਜ਼ ਦੇ ਐਮਡੀ ਭੂਸ਼ਣ ਕੁਮਾਰ ਖਿਲਾਫ ਵੀ ਐੱਫ. ਆਈ. ਆਰ. ਦਰਜ ਹੋਈ ਹੈ। ਡੀ. ਜੀ. ਪੀ. ਨੇ ਮੋਹਾਲੀ ਦੇ ਐੱਸ. ਐੱਸ.ਪੀ ਨੂੰ ਮਾਮਲੇ ਦੀ ਜਾਂਚ ਸੌਂਪੀ ਸੀ। ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਮਸਲਾ ਉਠਿਆ ਸੀ।

ਦੱਸਣਯੋਗ ਹੈ ਕਿ ਪੌਪ ਸਟਾਰ ਹਨੀ ਸਿੰਘ ਦੀ ਗੀਤ 'ਮੱਖਣਾ' 'ਤੇ ਵਿਵਾਦ ਹੋ ਗਿਆ ਸੀ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਗੀਤ ਦਾ ਨੋਟਿਸ ਲਿਆ ਹੈ ਤੇ ਪੁਲਸ ਤੋਂ 12 ਜੁਲਾਈ ਤੱਕ ਇਸ ਮਾਮਲੇ 'ਚ ਕਾਰਵਾਈ ਰਿਪੋਰਟ ਮੰਗੀ ਹੈ। ਗੀਤ 'ਮੱਖਣਾ' ਦੇ ਬੋਲਾਂ 'ਤੇ ਮਹਿਲਾ ਕਮਿਸ਼ਨ ਨੇ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਦੇ ਇਲਜ਼ਾਮ ਲਾਏ ਹਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ।


Tags: Yo Yo Honey SinghPunjab PoliceVulgar lyricsMakhnaFIRPunjab Women CommissionManisha Gulati

Edited By

Sunita

Sunita is News Editor at Jagbani.